HomePunjabi Newsਈਡੀ ਵੱਲੋਂ ਰਿਹਾਇਸ਼ ਨੂੰ ਅਟੈਚ ਕਰਨ ਦਾ ਕੋਈ ਨੋਟਿਸ ਨਹੀਂ ਮਿਲਿਆ :...

ਈਡੀ ਵੱਲੋਂ ਰਿਹਾਇਸ਼ ਨੂੰ ਅਟੈਚ ਕਰਨ ਦਾ ਕੋਈ ਨੋਟਿਸ ਨਹੀਂ ਮਿਲਿਆ : ਸੁਖਪਾਲ ਖਹਿਰਾ

ਖਹਿਰਾ ਨੇ ਭਾਰਤੀ ਜਨਤਾ ਪਾਰਟੀ ’ਤੇ ਲਗਾਏ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਚੰਡੀਗੜ੍ਹ ਦੇ ਸੈਕਟਰ-5 ਸਥਿਤ ਘਰ ਕੁਰਕ ਕਰ ਲਿਆ ਸੀ। ਇਹ ਜਾਣਕਾਰੀ ਈਡੀ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਇਸਦੇ ਚੱਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਇਸ ਕੁਰਕੀ ਸਬੰਧੀ ਉਨ੍ਹਾਂ ਨੂੰ ਕੋਈ ਵੀ ਨੋਟਿਸ ਨਹੀਂ ਮਿਲਿਆ ਹੈ।

ਖਹਿਰਾ ਨੇ ਕਿਹਾ ਕਿ ਮੈਨੂੰ ਮੀਡੀਆ ਰਾਹੀਂ ਪਤਾ ਲੱਗਾ ਸੀ ਕਿ ਈਡੀ ਨੇ ਮੇਰੀ ਚੰਡੀਗੜ੍ਹ ’ਚ ਸਥਿਤ ਰਿਹਾਇਸ਼ ਨੂੰ ਅਟੈਚ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੀਡੀਆ ਨੂੰ ਖ਼ਬਰਾਂ ਜਾਰੀ ਕਰਨ ਦੀ ਬਜਾਏ ਮੈਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਸੀ। ਸੁਖਪਾਲ ਖਹਿਰਾ ਨੇ ਅੱਗੇ ਕਿਹਾ ਕਿ ਭਾਜਪਾ ਪੂਰੇ ਭਾਰਤ ਵਿੱਚ ਵਿਰੋਧੀ ਆਗੂਆਂ ਨੂੰ ਫਸਾਉਣ ਲਈ ਈਡੀ ਦੀ ਦੁਰਵਰਤੋਂ ਕਰ ਰਹੀ ਹੈ। 

RELATED ARTICLES

Most Popular

Recent Comments