ਨਵੀਂ ਦਿੱਲੀ: ਦੀਵਾਲੀ ਅਤੇ ਛੱਠ ਪੂਜਾ ਮੌਕੇ ਘਰ ਜਾਣ ਵਾਲੇ ਯਾਤਰੀਆਂ ਨੂੰ ਰੇਲਵੇ ਨੇ ਵੱਡੀ ਰਾਹਤ ਦੇਣ ਦੀ ਤਿਆਰੀ ਕੀਤੀ ਹੈ। ਤਿਉਹਾਰਾਂ ਦੌਰਾਨ ਟਰੇਨਾਂ ਵਿੱਚ ਵੱਧਦੀ ਭੀੜ ਅਤੇ ਲੰਬੀ ਵੇਟਿੰਗ ਨੂੰ ਦੇਖਦੇ ਹੋਏ ਰੇਲਵੇ ਬੋਰਡ ਨੇ ਲੰਮੀ ਦੂਰੀ ਦੀਆਂ ਟਰੇਨਾਂ ਵਿੱਚ ਵਾਧੂ ਡੱਬੇ (ਕੋਚ) ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ 18 ਡੱਬਿਆਂ ਵਾਲੀਆਂ ਟਰੇਨਾਂ ਵਿੱਚ 2 ਤੋਂ 4 ਵਾਧੂ ਕੋਚ ਜੋੜੇ ਜਾਣਗੇ। ਇਸ ਫੈਸਲੇ ਨਾਲ ਖਾਸ ਕਰਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੇ ਯਾਤਰੀਆਂ ਨੂੰ ਕਨਫਰਮ ਟਿਕਟ ਮਿਲਣ ਦੀ ਉਮੀਦ ਵਧ ਗਈ ਹੈ।
ਬ੍ਰੇਕਿੰਗ: ਦੀਵਾਲੀ ਤੇ ਛੱਠ ਪੂਜਾ ‘ਤੇ ਰੇਲਵੇ ਦੀ ਵੱਡੀ ਰਾਹਤ; ਟਰੇਨਾਂ ‘ਚ ਲਗਾਏ ਜਾਣਗੇ ਵਾਧੂ ਡੱਬੇ
RELATED ARTICLES


