HomePunjabi NewsLiberal Breakingਬ੍ਰੇਕਿੰਗ: 2027 ਚੋਣਾਂ ਦੇ ਓਪੀਨੀਅਨ ਪੋਲ 'ਚ 'ਆਪ' ਦੀ ਵਾਪਸੀ ਦਾ ਅਨੁਮਾਨ;...

ਬ੍ਰੇਕਿੰਗ: 2027 ਚੋਣਾਂ ਦੇ ਓਪੀਨੀਅਨ ਪੋਲ ‘ਚ ‘ਆਪ’ ਦੀ ਵਾਪਸੀ ਦਾ ਅਨੁਮਾਨ; ਮਾਨ CM ਵਜੋਂ ਪਹਿਲੀ ਪਸੰਦ

ਚੰਡੀਗੜ੍ਹ: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਸਕੋਰ ਇੰਟੈਲੀਜੈਂਸ’ (SCORE Intelligence) ਦੇ ਓਪੀਨੀਅਨ ਪੋਲ ਵਿੱਚ ਆਮ ਆਦਮੀ ਪਾਰਟੀ ਦੀ ਸੱਤਾ ‘ਚ ਵਾਪਸੀ ਦਾ ਅਨੁਮਾਨ ਜਤਾਇਆ ਗਿਆ ਹੈ। ਸਰਵੇਖਣ ਮੁਤਾਬਕ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ 117 ਵਿੱਚੋਂ 69 ਤੋਂ 82 ਸੀਟਾਂ ਹਾਸਲ ਕਰ ਸਕਦੀ ਹੈ। ਇਸ ਤੋਂ ਇਲਾਵਾ ਕਾਂਗਰਸ ਨੂੰ 17 ਤੋਂ 34 ਅਤੇ ਭਾਜਪਾ ਨੂੰ 4 ਤੋਂ 12 ਸੀਟਾਂ ਮਿਲਣ ਦੀ ਸੰਭਾਵਨਾ ਹੈ। ਸਰਵੇ ਵਿੱਚ 39.36 ਫੀਸਦੀ ਲੋਕਾਂ ਨੇ ਭਗਵੰਤ ਮਾਨ ਨੂੰ ਅਗਲੇ ਮੁੱਖ ਮੰਤਰੀ ਵਜੋਂ ਪਹਿਲੀ ਪਸੰਦ ਦੱਸਿਆ, ਜਦਕਿ 57.70 ਫੀਸਦੀ ਲੋਕ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ ਨਜ਼ਰ ਆਏ। ਇਹ ਸਰਵੇ 13 ਸਤੰਬਰ ਤੋਂ 14 ਅਕਤੂਬਰ 2026 ਦਰਮਿਆਨ 28,347 ਲੋਕਾਂ ਦੀ ਰਾਏ ‘ਤੇ ਅਧਾਰਿਤ ਹੈ।

RELATED ARTICLES

Most Popular

Recent Comments