HomePunjabi Newsਬਿਕਰਮ ਮਜੀਠੀਆ ਸ਼ਨੀਵਾਰ ਨੂੰ ਸਿੱਟ ਅੱਗੇ ਨਹੀਂ ਹੋਏ ਪੇਸ਼

ਬਿਕਰਮ ਮਜੀਠੀਆ ਸ਼ਨੀਵਾਰ ਨੂੰ ਸਿੱਟ ਅੱਗੇ ਨਹੀਂ ਹੋਏ ਪੇਸ਼

ਕਿਹਾ : 23 ਜੁਲਾਈ ਤੋਂ ਬਾਅਦ ਸਿੱਟ ਅੱਗੇ ਹੋਵਾਂਗਾ ਪੇਸ਼

ਚੰਡੀਗੜ੍ਹ/ਬਿਊਰੋ ਨਿਊਜ਼ : ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਅੱਜ ਸ਼ਨੀਵਾਰ ਨੂੰ ਵੀ ਸਿੱਟ ਅੱਗੇ ਪੇਸ਼ ਨਹੀਂ ਹੋਏ। ਇਸ ਸਬੰਧੀ ਜਾਣਕਾਰੀ ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਨੇ ਸਿੱਟ ਨੂੰ ਲਿਖੇ ਪੱਤਰ ਤੋਂ ਪ੍ਰਾਪਤ ਹੋਈ ਹੈ। ਸਿੱਟ ਨੂੰ ਭੇਜੇ ਗਏ ਪੱਤਰ ’ਚ ਲਿਖਿਆ ਗਿਆ ਕਿ 23 ਜੁਲਾਈ ਨੂੰ ਸੁਪਰੀਮ ਕੋਰਟ ਵਿਚ ਪੇਸ਼ ਹੋਣ ਕਰਕੇ ਮਜੀਠੀਆ ਆਪਣੇ ਵਕੀਲਾਂ ਦੀ ਟੀਮ ਨਾਲ ਸਲਾਹ ਕਰਨ ਲਈ ਦਿੱਲੀ ਪੁੱਜੇ ਹੋਏ ਹਨ। ਇਸ ਲਈ ਅੱਜ ਉਹ ਸਿੱਟ ਸਾਹਮਣੇ ਪੇਸ਼ ਨਹੀਂ ਹੋ ਸਕਦੇ। ਜਿਸ ਦੇ ਚਲਦਿਆਂ ਉਨ੍ਹਾਂ ਕਿਹਾ ਕਿ ਉਹ 23 ਜੁਲਾਈ ਤੋਂ ਬਾਅਦ ਸਿੱਟ ਅੱਗੇ ਪੇਸ਼ ਹੋਣਗੇ।

ਮਜੀਠੀਆ ਨੇ ਐਸਆਈਟੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ਦੀ ਕਠਪੁਤਲੀ ਦੱਸਿਆ। ਜ਼ਿਕਰਯੋਗ ਹੈ ਕਿ 19 ਜੁਲਾਈ ਨੂੰ ਪਟਿਆਲਾ ਸਿੱਟ ਅੱਗੇ ਪੇਸ਼ ਨਾ ਹੋਣ ਤੋਂ ਬਾਅਦ ਸਿੱਟ ਵੱਲੋਂ ਨਵਾਂ ਸੰਮਨ ਭੇਜ ਕੇ ਉਨ੍ਹਾਂ ਨੂੰ 20 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।

RELATED ARTICLES

Most Popular

Recent Comments