HomePunjabi Newsਡੋਨਾਲਡ ਟਰੰਪ ’ਤੇ ਫਿਰ ਜਾਨਲੇਵਾ ਹਮਲੇ ਦੀ ਕੋਸ਼ਿਸ਼

ਡੋਨਾਲਡ ਟਰੰਪ ’ਤੇ ਫਿਰ ਜਾਨਲੇਵਾ ਹਮਲੇ ਦੀ ਕੋਸ਼ਿਸ਼

ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹਨ ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਡੋਨਾਲਡ ਟਰੰਪ ’ਤੇ ਇਕ ਵਾਰ ਫਿਰ ਜਾਨਲੇਵਾ ਹਮਲੇ ਦੀ ਕੋਸ਼ਿਸ਼ ਹੋਈ ਹੈ। ਅਮਰੀਕਾ ਦੇ ਮੀਡੀਆ ਮੁਤਾਬਕ ਡੋਨਾਲਡ ਟਰੰਪ ਫਲੋਰੀਡਾ ਵਿਚ ਪਾਮ ਬੀਚ ਕਾਊਂਟੀ ਦੇ ਇੰਟਰਨੈਸ਼ਨਲ ਗੋਲਫ ਕਲੱਬ ਵਿਚ ਖੇਡ ਰਹੇ ਸਨ ਤਾਂ ਇਸ ਮੌਕੇ ਉਨ੍ਹਾਂ ’ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ। ਇਸ ਘਟਨਾ ਦੀ ਜਾਂਚ ਦੀ ਜ਼ਿੰਮੇਵਾਰੀ ਐਫ.ਬੀ.ਆਈ. ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਿ੍ਰਫਤਾਰ ਵੀ ਕਰ ਲਿਆ ਗਿਆ ਹੈ।

ਧਿਆਨ ਰਹੇ ਕਿ ਇਸੇ ਸਾਲ 13 ਜੁਲਾਈ ਨੂੰ ਵੀ ਅਮਰੀਕੀ ਸੂਬੇ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ਵਿਚ ਇਕ ਚੋਣ ਰੈਲੀ ਦੌਰਾਨ ਟਰੰਪ ’ਤੇ ਫਾਇਰਿੰਗ ਹੋ ਗਈ ਸੀ ਅਤੇ ਉਹ ਵਾਲ ਵਾਲ ਬਚ ਗਏ ਸਨ। ਜ਼ਿਕਰਯੋਗ ਹੈ ਕਿ 5 ਨਵੰਬਰ 2024 ਨੂੰ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਵੋਟਾਂ ਪੈਣੀਆਂ ਹਨ।

RELATED ARTICLES

Most Popular

Recent Comments