More
    HomePunjabi Newsਅਯੁੱਧਿਆ 'ਚ 'ਰਾਮ ਲਾਲਾ ਪ੍ਰਾਣ ਪ੍ਰਤਿਸ਼ਠਾ' ਦੇ ਮੱਦੇਨਜ਼ਰ, ਚੰਡੀਗੜ੍ਹ ਵਿੱਚ 22 ਜਨਵਰੀ...

    ਅਯੁੱਧਿਆ ‘ਚ ‘ਰਾਮ ਲਾਲਾ ਪ੍ਰਾਣ ਪ੍ਰਤਿਸ਼ਠਾ’ ਦੇ ਮੱਦੇਨਜ਼ਰ, ਚੰਡੀਗੜ੍ਹ ਵਿੱਚ 22 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ

    ਚੰਡੀਗੜ੍ਹ ਵਿੱਚ 22 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅਯੁੱਧਿਆ ‘ਚ ‘ਰਾਮ ਲਾਲਾ ਪ੍ਰਾਣ ਪ੍ਰਤਿਸ਼ਠਾ’ ਦੇ ਮੱਦੇਨਜ਼ਰ 22 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸ਼ਹਿਰ ਦੇ ਸਾਰੇ ਸਰਕਾਰੀ ਦਫਤਰਾਂ ਦੇ ਨਾਲ-ਨਾਲ ਬੋਰਡ, ਕਾਰਪੋਰੇਸ਼ਨ ਅਤੇ ਉਦਯੋਗਿਕ ਇਕਾਈਆਂ ਬੰਦ ਰਹਿਣਗੀਆਂ। ਉਪਰੋਕਤ ਹੁਕਮ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹਨ। ਦਰਅਸਲ, 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ, ਲੋਕ ਇਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਇਸ ਕਾਰਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜਨਤਕ ਛੁੱਟੀ ਐਲਾਨਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਅਯੁੱਧਿਆ ‘ਚ ‘ਰਾਮਲਲਾ ਪ੍ਰਾਣ ਪ੍ਰਤੀਸ਼ਠਾ’ ਦੇ ਮੱਦੇਨਜ਼ਰ ਕੇਂਦਰ ਦੇ ਸਾਰੇ ਸਰਕਾਰੀ ਦਫ਼ਤਰ 22 ਜਨਵਰੀ ਨੂੰ ਅੱਧੇ ਦਿਨ ਲਈ ਬੰਦ ਰਹਿਣਗੇ।

    RELATED ARTICLES

    Most Popular

    Recent Comments