HomePunjabi Newsਪੰਜਾਬ ’ਚ ਸਾਬਕਾ ਡਾਇਰੈਕਟਰ ’ਤੇ ਵਿਜੀਲੈਂਸ ਦਾ ਐਕਸ਼ਨ

ਪੰਜਾਬ ’ਚ ਸਾਬਕਾ ਡਾਇਰੈਕਟਰ ’ਤੇ ਵਿਜੀਲੈਂਸ ਦਾ ਐਕਸ਼ਨ

ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਦੀ ਪ੍ਰਾਪਰਟੀ ਕੀਤੀ ਜਾਵੇਗੀ ਨਿਲਾਮ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਫੂਡ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਦੀਆਂ ਚਾਰ ਪ੍ਰਾਪਰਟੀਜ਼ ਅਟੈਚ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਪ੍ਰਾਪਰਟੀਜ਼ ਨੂੰ ਜਲਦੀ ਨਿਲਾਮ ਵੀ ਕਰ ਦਿੱਤਾ ਜਾਵੇਗਾ। ਆਰ.ਕੇ. ਸਿੰਗਲਾ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਸਮੇਂ ਹੋਏ ਟੈਂਡਰ ਘੁਟਾਲੇ ਵਿਚ ਆਰੋਪੀ ਹੈ।

ਵਿਜੀਲੈਂਸ ਨੂੰ ਜਾਂਚ ਵਿਚ ਉਸਦੀਆਂ 12 ਪ੍ਰਾਪਰਟੀਜ਼ ਦਾ ਪਤਾ ਲੱਗਾ ਹੈ ਅਤੇ ਇਨ੍ਹਾਂ ਵਿਚੋਂ 4 ਨੂੰ ਅਟੈਚ ਕੀਤਾ ਗਿਆ ਹੈ, ਜਦੋਂ ਕਿ ਬਾਕੀ 8 ਪ੍ਰਾਪਟਰੀਜ਼ ’ਤੇ ਵੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਆਰ.ਕੇ. ਸਿੰਗਲਾ ਖਿਲਾਫ ਆਰੋਪ ਹਨ ਕਿ ਉਸ ਨੇ ਇਹ ਜਾਇਦਾਦ ਭਿ੍ਸ਼ਟਾਚਾਰ ਦੇ ਪੈਸੇ ਨਾਲ ਬਣਾਈ ਹੈ।  

RELATED ARTICLES

Most Popular

Recent Comments