HomePunjabi Newsਪੰਜਾਬ ’ਚ 15 ਜੁਲਾਈ ਤੋਂ ਹੋਣਗੀਆਂ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ

ਪੰਜਾਬ ’ਚ 15 ਜੁਲਾਈ ਤੋਂ ਹੋਣਗੀਆਂ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ

ਇਕ ਮਹੀਨਾ ਚੱਲੇਗੀ ਬਦਲੀਆਂ ਦੀ ਪ੍ਰਕਿਰਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਇਸ ਵਾਰ ਸਰਕਾਰੀ ਵਿਭਾਗਾਂ ਵਿਚ ਤੈਨਾਤ ਕਰਮਚਾਰੀਆਂ ਦੀਆਂ ਬਦਲੀਆਂ 15 ਜੁਲਾਈ ਤੋਂ 15 ਅਗਸਤ ਦੇ ਵਿਚਾਲੇ ਹੋਣਗੀਆਂ। ਇਸ ਤੋਂ ਬਾਅਦ ਕਿਸੇ ਵੀ ਵਿਭਾਗ ਵਿਚ ਬਦਲੀਆਂ ਨਹੀਂ ਹੋਣਗੀਆਂ। ਪੰਜਾਬ ਸਰਕਾਰ ਦੇ ਅਮਲਾ ਵਿਭਾਗ ਨੇ ਇਸ ਸਬੰਧ ਵਿਚ ਸਾਰੇ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਇਹ ਬਦਲੀਆਂ 23 ਅਪ੍ਰੈਲ 2018 ਨੂੰ ਜਾਰੀ ਹੋਈ ਟਰਾਂਸਫਰ ਪਾਲਿਸੀ ਦੇ ਅਨੁਸਾਰ ਹੀ ਹੋਣਗੀਆਂ।

ਧਿਆਨ ਰਹੇ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਸੱਤਾ ਸੰਭਾਲਿਆਂ ਹੀ ਇਹ ਫੈਸਲਾ ਕੀਤਾ ਸੀ ਕਿ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਇਕ ਤੈਅ ਸਮੇਂ ਵਿਚ ਹੀ ਹੋਣਗੀਆਂ ਅਤੇ ਇਹ ਬਦਲੀਆਂ ਪੂਰਾ ਸਾਲ ਨਹੀਂ ਹੋਣਗੀਆਂ। ਸਰਕਾਰ ਦਾ ਮੰਨਣਾ ਸੀ ਕਿ ਪੂਰਾ ਸਾਲ ਬਦਲੀਆਂ ਹੋਣ ਦੀ ਪ੍ਰਕਿਰਿਆ ਨਾਲ ਸਰਕਾਰੀ ਵਿਭਾਗਾਂ ਵਿਚ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ ਅਤੇ ਕੰਮ ਵੀ ਪ੍ਰਭਾਵਿਤ ਹੁੰਦਾ ਸੀ। 

RELATED ARTICLES

Most Popular

Recent Comments