HomePunjabi Newsਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ

ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ

ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ

ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ’ਚ ਜਿੱਤ ਤੋਂ ਬਾਅਦ ਹੁਣ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ’ਚ ਵੀ ਭਾਜਪਾ ਦਾ ਮੇਅਰ ਬਣ ਸਕਦਾ ਹੈ। ਕਿਉਂਕਿ ਅੱਜ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਭਾਜਪਾ ’ਚ ਸ਼ਾਮਲ ਹੋਣ ਵਾਲੇ ਐਂਡਰਿਊਜ਼ ਗੰਜ ਤੋਂ ਕੌਂਸਲਰ ਅਨੀਤਾ ਬਸੋਇਆ, ਆਰ ਕੇ ਪੁਰਮ ਤੋਂ ਧਰਮਵੀਰ ਅਤੇ ਚਪਰਾਨਾ ਤੋਂ ਪਾਰਸ਼ਦ ਨਿਖਿਲ ਸ਼ਾਮਲ ਹਨ।

ਇਨ੍ਹਾਂ ਤਿੰਨੋਂ ਕੌਂਸਲਰਾਂ ਨੂੰ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਪਾਰਟੀ ਵਿਚ ਸ਼ਾਮਲ ਕਰਵਾਇਆ। ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 4 ਆਗੂ ਵੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਦਿੱਲੀ ਨਗਰ ਨਿਗਮ ’ਚ ਕੁੱਲ 250 ਸੀਟਾਂ ਹਨ। ਜਿਨ੍ਹਾਂ ਵਿਚੋਂ ਦੋਵੇਂ ਪਾਰਟੀਆਂ ਕੋਲ ਹੁਣ 115-115 ਕੌਂਸਲਰ ਹਨ।

RELATED ARTICLES

Most Popular

Recent Comments