HomePunjabi Newsਦਿੱਲੀ ਕੋਚਿੰਗ ਹਾਦਸਾ ਮਾਮਲੇ ’ਚ ਇਕ ਇੰਜੀਨੀਅਰ ਬਰਖਾਸਤ, ਇਕ ਮੁਅੱਤਲ

ਦਿੱਲੀ ਕੋਚਿੰਗ ਹਾਦਸਾ ਮਾਮਲੇ ’ਚ ਇਕ ਇੰਜੀਨੀਅਰ ਬਰਖਾਸਤ, ਇਕ ਮੁਅੱਤਲ

ਕੋਚਿੰਗ ਸੈਂਟਰ ਦੀ ਬੇਸਮੈਂਟ ’ਚ ਅਚਾਨਕ ਪਾਣੀ ਭਰਨ ਨਾਲ 3 ਵਿਦਿਆਰਥੀਆਂ ਦੀ ਚਲੇ ਗਈ ਸੀ ਜਾਨ

ਨਵੀਂ ਦਿੱਲੀ/ਬਿਊਰੋ ਨਿਊਜ਼ :ਦਿੱਲੀ ਵਿਚ ਪੁਰਾਣੇ ਰਾਜਿੰਦਰ ਨਗਰ ਵਿਚ ਆਈ.ਏ.ਐਸ. ਕੋਚਿੰਗ ਸੈਂਟਰ ਵਿਚ ਤਿੰਨ ਵਿਦਿਆਰਥੀਆਂ ਦੀ ਹੋਈ ਮੌਤ ਤੋਂ ਬਾਅਦ ਨਗਰ ਨਿਗਮ ਨੇ ਇਕ ਜੂਨੀਅਰ ਇੰਜੀਨੀਅਰ ਨੂੰ ਬਰਖਾਸਤ ਕਰ ਦਿੱਤਾ, ਜਦੋਂ ਕਿ ਇਕ ਅਸਿਸਟੈਂਟ ਇੰਜੀਨੀਅਰ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ। ਇਸ ਹਾਦਸੇ ਨੂੰ ਲੈ ਕੇ ਭਾਜਪਾ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਹਾਦਸੇ ਦੇ ਮਾਮਲੇ ਵਿਚ 7 ਵਿਅਕਤੀਆਂ ਨੂੰ ਹੁਣ ਤੱਕ ਗਿ੍ਫਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਲੰਘੇ ਸ਼ਨੀਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ਵਿਚ ਪਏ ਮੀਂਹ ਕਾਰਨ ਇਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਅਚਾਨਕ ਪਾਣੀ ਭਰ ਗਿਆ ਸੀ ਅਤੇ ਤਿੰਨ ਵਿਦਿਆਰਥੀ ਇਸ ਬੇਸਮੈਂਟ ਵਿਚ ਫਸ ਗਏ ਸਨ ਅਤੇ ਇਨ੍ਹਾਂ ਵਿਦਿਆਰਥੀਆਂ ਦੀ ਜਾਨ ਚਲੇ ਗਈ ਸੀ। ਇਸ ਦੇ ਚੱਲਦਿਆਂ ਨਗਰ ਨਿਗਮ ਨੇ ਵੀ ਹੁਣ ਸਖਤੀ ਕਰ ਦਿੱਤੀ ਹੈ ਅਤੇ ਨਜਾਇਜ਼ ਕਬਜ਼ਿਆਂ ’ਤੇ ਬੁਲਡੋਜ਼ਰ ਚਲਾਉਣਾ ਸ਼ੁਰੂ ਕਰ ਦਿੱਤਾ ਹੈ।  

RELATED ARTICLES

Most Popular

Recent Comments