ਪੰਜਾਬ ਦੇ ਸਕੂਲਾਂ ਲਈ ਸਰਕਾਰ ਵਲੋਂ ਕੀਤਾ ਗਿਆ ਨਵਾਂ ਐਲਾਨ

ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ ਹੈ। ਦਰਅਸਲ, ਸਮੂਹ ਸਕੂਲਾਂ ਨੂੰ 20 ਜਨਵਰੀ ਯਾਨੀ ਕੱਲ੍ਹ ਤੱਕ ਸਕੂਲਾਂ ਦਾ ਗਰੇਡਿੰਗ ਡਾਟਾ ਭਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਪੱਤਰ ਅਨੁਸਾਰ 20 ਜਨਵਰੀ 2024 ਦਿਨ ਸ਼ਨੀਵਾਰ ਸ਼ਾਮ 5 ਵਜੇ ਤੱਕ ਸਮੂਹ ਸਕੂਲ ਆਪਣੇ ਪੱਧਰ ‘ਤੇ ਗਰੇਡਿੰਗ ਦਾ ਕੰਮ ਮੁਕੰਮਲ ਕਰਕੇ ਈ-ਪੰਜਾਬ ਸਕੂਲ ਪੋਰਟਲ ‘ਤੇ ਅਪਲੋਡ ਕਰਨ।