HomePunjabi NewsLiberal Breakingਨਵਜੋਤ ਸਿੱਧੂ ਨੇ ਇੱਕ ਵਾਰੀ ਫਿਰ ਤੋਂ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ

ਨਵਜੋਤ ਸਿੱਧੂ ਨੇ ਇੱਕ ਵਾਰੀ ਫਿਰ ਤੋਂ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਇੱਕ ਵਾਰੀ ਫਿਰ ਤੋਂ ਪੰਜਾਬ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝਾ ਕਰਦਾ ਲਿਖਿਆ ਹੈ ਕਿ ਲੋਕ ਭਲਾਈ ਤੋਂ ਬਿਨਾਂ ਲੋਕਤੰਤਰ ਆਤਮਾ ਤੋਂ ਬਿਨਾਂ ਸਰੀਰ ਹੈ…. ਪੰਜਾਬ ਵਿਧਾਨ ਸਭਾ ਅਤੇ ਰਾਜਨੀਤੀ ਜਨਤਕ ਨੀਤੀਆਂ ਤੋਂ ਸੱਖਣੀ ਹੈ।

3 ਕਰੋੜ ਪੰਜਾਬੀਆਂ ਦੀ ਭਲਾਈ… ਇਹ ਲੋਕਤੰਤਰ ਨੂੰ ਸ਼ੋਭਾ ਦੇਣ ਵਾਲੇ ਜਨਤਕ ਮੁੱਦਿਆਂ ‘ਤੇ ਬਹਿਸ, ਵਿਚਾਰ-ਵਟਾਂਦਰੇ ਅਤੇ ਅਸਹਿਮਤੀ ਦੀ ਬਜਾਏ ਨਿੱਜੀ ਮੁਫਾਦਾਂ, ਬਦਨਾਮੀ ਅਤੇ ਅਪਮਾਨ ਦੀ ਮੱਛੀ ਮੰਡੀ ਬਣ ਕੇ ਰਹਿ ਗਈ ਹੈ… ਹਰ ਸ਼ਾਈ ਲੋਕ ਪੰਜਾਬ ਦੀ ਪੁਨਰ-ਸੁਰਜੀਤੀ ਦੀ ਨੀਤੀ ‘ਤੇ ਚੱਲਣ ਦੀ ਬਜਾਏ ਆਪਣੇ ਪੌਂਡ ਮਾਸ ਦੀ ਮੰਗ ਕਰਦਾ ਹੈ !!!

RELATED ARTICLES

Most Popular

Recent Comments