ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸ ਨੇ ਇੱਕ ਵਾਰੀ ਫਿਰ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਮੈਂ ਹੰਸ ਰਾਜ ਹੰਸ ਤੋਂ ਮਿੰਤ ਰਾਜ ਮਿੰਤ ਬਣ ਗਿਆ ਹਾਂ ਅਤੇ ਹੁਣ ਤਾਂ ਮੈਂ ਵਿਰੋਧ ਤੋਂ ਡਰਦਾ ਸੁੱਤਾ ਪਿਆ ਵੀ ਹੱਥ ਜੋੜਦਾ ਰਹਿੰਦਾ ਹਾਂ। ਦੱਸ ਦਈਏ ਕਿ ਹੰਸਰਾਜ ਹੰਸ ਦਾ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਤੇ ਉਹ ਜਿੱਥੇ ਵੀ ਜਾਂਦੇ ਨੇ ਕਾਲੇ ਝੰਡੇ ਦਿਖਾ ਕੇ ਕਾਫਲੇ ਨੂੰ ਘੇਰਿਆ ਜਾ ਰਿਹਾ ਹੈ।