HomePunjabi Newsਕਿਸਮਤ ਮੈਨੂੰ ਰਾਜਨੀਤੀ ਵਿਚ ਲਿਆਈ : ਨਰਿੰਦਰ ਮੋਦੀ

ਕਿਸਮਤ ਮੈਨੂੰ ਰਾਜਨੀਤੀ ਵਿਚ ਲਿਆਈ : ਨਰਿੰਦਰ ਮੋਦੀ

ਮੋਦੀ ਨੇ ਨਿਊਯਾਰਕ ’ਚ ਭਾਰਤੀ ਮੂਲ ਦੇ ਲੋਕਾਂ ਨੂੰ ਕੀਤਾ ਸੰਬੋਧਨ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੌਰੇ ਦੇ ਦੂਜੇ ਦਿਨ ਨਿਊਯਾਰਕ ਵਿਚ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਸੰਬੋਧਨ ਕੀਤਾ। ਮੋਦੀ ਨੇ ਇਕ ਘੰਟਾ 7 ਮਿੰਟ ਤੱਕ ਭਾਸ਼ਣ ਦਿੱਤਾ ਅਤੇ ਆਪਣੇ ਸਿਆਸੀ ਜੀਵਨ, ਭਾਰਤ ਦੀ ਤਰੱਕੀ ਅਤੇ ਪਰਵਾਸੀਆਂ ਸਬੰਧੀ ਗੱਲਬਾਤ ਕੀਤੀ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਦੇ ਨਸਾਓ ਵੈਟਰਨਜ਼ ਕੋਲਜ਼ੀਅਮ ਪਹੁੰਚੇ ਤਾਂ ਹਜ਼ਾਰਾਂ ਵਿਅਕਤੀਆਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਏ।

ਮੋਦੀ ਦੇ ਸਵਾਗਤ ਵਿਚ ਪਹਿਲਾਂ ਅਮਰੀਕਾ ਦਾ ਰਾਸ਼ਟਰ ਗਾਨ ਅਤੇ ਫਿਰ ਭਾਰਤ ਦਾ ਰਾਸ਼ਟਰ ਗਾਨ ਹੋਇਆ। ਇਸ ਤੋਂ ਬਾਅਦ ਪੀਐਮ ਮੋਦੀ ਨੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਸੰਬੋਧਨ ਕੀਤਾ। ਮੋਦੀ ਨੇ ਕਿਹਾ ਕਿ ਕਿਸਮਤ ਹੀ ਮੈਨੂੰ ਰਾਜਨੀਤੀ ਵਿਚ ਲਿਆਈ ਹੈ। ਉਨ੍ਹਾਂ ਕਿਹਾ ਕਿ ਮੇਰੇ ਜੀਵਨ ਦਾ ਬਹੁਤਾ ਹਿੱਸਾ ਅਜਿਹਾ ਰਿਹਾ, ਜਿਸ ਵਿਚ ਮੈਂ ਕਈ ਸਾਲਾਂ ਤੱਕ ਦੇਸ਼ ਵਿਚ ਭਟਕਦਾ ਵੀ ਰਿਹਾ ਹਾਂ।

RELATED ARTICLES

Most Popular

Recent Comments