More
    HomePunjabi NewsLiberal Breakingਹੁਣ ਮੰਡੀਆਂ 'ਚ ਨਹੀਂ ਰੁਲ ਰਿਹਾ ਕਿਸਾਨ, ਖਰੀਦ ਤੇ ਚੁਕਾਈ ਹੋ ਰਹੀ...

    ਹੁਣ ਮੰਡੀਆਂ ‘ਚ ਨਹੀਂ ਰੁਲ ਰਿਹਾ ਕਿਸਾਨ, ਖਰੀਦ ਤੇ ਚੁਕਾਈ ਹੋ ਰਹੀ ਹੈ ਨਾਲੋ-ਨਾਲ: ਲਾਲ ਚੰਦ ਕੱਟਰੂਚੱਕ

    ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕੱਟਰੂਚੱਕ ਨੇ ਦਾਅਵਾ ਕੀਤਾ ਹੈ ਕਿ ਮਾਨ ਸਰਕਾਰ ਦੀਆਂ ਸੁਚੱਜੀਆਂ ਨੀਤੀਆਂ ਕਾਰਨ ਹੁਣ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ-ਖੁਆਰ ਨਹੀਂ ਹੋਣਾ ਪੈ ਰਿਹਾ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੇਲੇ ਕਿਸਾਨ ਮੰਡੀਆਂ ਵਿੱਚ ਰੁਲਦੇ ਸਨ, ਪਰ ਹੁਣ ਕਣਕ ਦੀ ਖਰੀਦ ਦੇ ਨਾਲ-ਨਾਲ ਚੁਕਾਈ ਦਾ ਕੰਮ ਵੀ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਮੰਤਰੀ ਅਨੁਸਾਰ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਵੀ ਨਿਰਧਾਰਿਤ ਸਮੇਂ ਅੰਦਰ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਕੀਤੀ ਜਾ ਰਹੀ ਹੈ।

    RELATED ARTICLES

    Most Popular

    Recent Comments