ਸੰਗਰੂਰ: ਪਿਛਲੇ 317 ਦਿਨਾਂ ਤੋਂ ਪੱਕੇ ਮੋਰਚੇ ‘ਤੇ ਬੈਠੇ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਰੋਕਾਂ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ‘ਬੋਝੇ ਖਾਲੀ, ਦੀਵੇ ਖਾਲੀ’ ਦੇ ਨਾਅਰੇ ਹੇਠ ਕੋਠੀ ਅੱਗੇ ਖਾਲੀ ਦੀਵੇ ਰੱਖ ਕੇ ਰੋਸ ਜਤਾਇਆ। ਬੇਰੁਜ਼ਗਾਰਾਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨਣ ‘ਤੇ ਆਉਣ ਵਾਲੇ ਦਿਨਾਂ ‘ਚ ਮੁੱਖ ਮੰਤਰੀ ਨੂੰ ਲੋਕ ਮਿਲਣੀ ਸਮਾਗਮਾਂ ਦੌਰਾਨ ਤਿੱਖੇ ਸਵਾਲ ਪੁੱਛੇ ਜਾਣਗੇ।
ਬ੍ਰੇਕਿੰਗ: CM ਮਾਨ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਦਾ ਮੁਜ਼ਾਹਰਾ; ‘ਬੋਝੇ ਖਾਲੀ, ਦੀਵੇ ਖਾਲੀ’ ਦੇ ਨਾਅਰੇ ਹੇਠ ਰੱਖੇ ਖਾਲੀ ਦੀਵੇ
RELATED ARTICLES


