ਬਰੈਂਪਟਨ: ਪੀਲ ਰੀਜਨਲ ਪੁਲਿਸ ਦੀ ਮੇਜਰ ਕਰਾਈਮ ਯੂਨਿਟ ਨੇ ਬਰੈਂਪਟਨ ਦੇ ਇੱਕ ਰੈਸਟੋਰੈਂਟ ਵਿੱਚ ਹੋਈ ਹਥਿਆਰਬੰਦ ਝੜਪ ਅਤੇ ਗੋਲ਼ੀਬਾਰੀ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਪ੍ਰਭਜੋਤ ਨਾਗਰਾ ਅਤੇ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੀ 10 ਅਕਤੂਬਰ ਨੂੰ ਏਅਰਪੋਰਟ ਰੋਡ ਤੇ ਕੋਟਰੇਲ ਬੁਲੇਵਾਰਡ ਨੇੜੇ ਵਾਪਰੀ ਇਸ ਘਟਨਾ ਦੌਰਾਨ ਤਕਰਾਰ ਮਗਰੋਂ ਇੱਕ ਵਿਅਕਤੀ ਦੇ ਸਿਰ ‘ਤੇ ਬੰਦੂਕ ਨਾਲ ਹਮਲਾ ਕਰਕੇ ਗੋਲ਼ੀ ਚਲਾਈ ਗਈ ਸੀ।
ਬ੍ਰੇਕਿੰਗ: ਬਰੈਂਪਟਨ ਦੇ ਰੈਸਟੋਰੈਂਟ ‘ਚ ਹਥਿਆਰਬੰਦ ਝੜਪ ਤੇ ਗੋਲ਼ੀਬਾਰੀ ਮਾਮਲੇ ‘ਚ ਦੋ ਪੰਜਾਬੀ ਮੂਲ ਦੇ ਨੌਜਵਾਨ ਗ੍ਰਿਫ਼ਤਾਰ
RELATED ARTICLES


