ਐਬਸਫੋਰਡ: ਕੈਨੇਡਾ ਦੇ ਐਬਸਫੋਰਡ ਸ਼ਹਿਰ ਵਿੱਚ ਪੰਜਾਬੀ ਫਿਲਮੀ ਕਲਾਕਾਰ ਅਤੇ ਗਾਇਕ ਐਮੀ ਵਿਰਕ ਦੀ ਕਾਰ ’ਤੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਹਮਲੇ ਦੌਰਾਨ ਐਮੀ ਵਿਰਕ ਸਮੇਤ ਕਾਰ ਵਿੱਚ ਸਵਾਰ ਚਾਰ ਵਿਅਕਤੀ ਵਾਲ-ਵਾਲ ਬਚ ਗਏ। ਕਾਰ ਦੇ ਸ਼ੀਸ਼ੇ ’ਤੇ ਗੋਲੀਆਂ ਦੇ ਨਿਸ਼ਾਨ ਦਿਖਾਈ ਦਿੱਤੇ, ਪਰ ਰੋਲਜ਼-ਰੌਇਸ ਹੋਣ ਕਾਰਨ ਗੋਲੀਆਂ ਅੰਦਰ ਨਹੀਂ ਵੜ ਸਕੀਆਂ। ਜਾਣਕਾਰੀ ਮੁਤਾਬਕ ਐਮੀ ਵਿਰਕ ਸ਼ੋਅ ਤੋਂ ਬਾਅਦ ਦੋਸਤਾਂ ਨਾਲ ਜਾ ਰਹੇ ਸਨ। ਪੁਲਿਸ ਜਾਂਚ ਕਰ ਰਹੀ ਹੈ ਕਿ ਹਮਲਾ ਕਿਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ।
ਬ੍ਰੇਕਿੰਗ : ਕੈਨੇਡਾ ਦੇ ਐਬਸਫੋਰਡ ’ਚ ਐਮੀ ਵਿਰਕ ਦੀ ਕਾਰ ’ਤੇ ਗੋਲੀਆਂ, ਚਾਰ ਸਵਾਰ ਵਾਲ-ਵਾਲ ਬਚੇ
RELATED ARTICLES


