HomePunjabi NewsLiberal Breakingਬ੍ਰੇਕਿੰਗ: ਰਵਨੀਤ ਬਿੱਟੂ ਨਸ਼ੇ ਦੀ ਵੀਡੀਓ ਪਾ ਕੇ ਵਿਵਾਦਾਂ ਵਿੱਚ ਘਿਰੇ, ਪੁਲੀਸ...

ਬ੍ਰੇਕਿੰਗ: ਰਵਨੀਤ ਬਿੱਟੂ ਨਸ਼ੇ ਦੀ ਵੀਡੀਓ ਪਾ ਕੇ ਵਿਵਾਦਾਂ ਵਿੱਚ ਘਿਰੇ, ਪੁਲੀਸ ਨੇ ਵੀਡੀਓ ’ਤੇ ਚੁੱਕੇ ਸਵਾਲ

ਚੰਡੀਗੜ੍ਹ: ਭਾਜਪਾ ਦੇ ਸਾਬਕਾ ਮੰਤਰੀ ਅਤੇ ਆਗੂ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਾਂ ’ਤੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਾਲੀ ਵੀਡੀਓ ਸਾਂਝੀ ਕਰਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਪੁਲੀਸ ਦਾ ਦਾਅਵਾ ਹੈ ਕਿ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਅਜਿਹੀਆਂ ਵੀਡੀਓਜ਼ ਪੋਸਟ ਕਰਨਾ ਗ਼ੈਰ-ਜ਼ਰੂਰੀ ਹੈ। ਪੁਲੀਸ ਮੁਤਾਬਕ ਇਸ ਨਾਲ ਪੰਜਾਬ ਦੀ ਗਲਤ ਤਸਵੀਰ ਪੇਸ਼ ਹੋ ਸਕਦੀ ਹੈ। ਭਾਜਪਾ ਹਲਕਿਆਂ ਵਿੱਚ ਵੀ ਬਿੱਟੂ ਦੀ ਸਰਗਰਮੀ ਨੂੰ ਲੈ ਕੇ ਚਰਚਾ ਹੈ।

RELATED ARTICLES

Most Popular

Recent Comments