ਪੰਜਾਬ ਰਾਜ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਸਮੇਤ ਦਰਜਨਾਂ ਸਰਕਾਰੀ ਦਫ਼ਤਰਾਂ ਦੇ ਕਰਮਚਾਰੀ ਅੱਜ ਦੂਜੇ ਦਿਨ ਵੀ ਕਲਮਛੋੜ ਹੜਤਾਲ ’ਤੇ ਰਹੇ। ਹੜਤਾਲ ਕਾਰਨ ਰਜਿਸਟਰੀਆਂ, ਅਸਲਾ, ਪੈਨਸ਼ਨਾਂ ਅਤੇ ਅਦਾਲਤੀ ਕੇਸਾਂ ਸਮੇਤ ਕਈ ਕੰਮ ਪ੍ਰਭਾਵਿਤ ਹੋਏ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯੂਨੀਅਨ ਦੇ ਪ੍ਰੈੱਸ ਸਕੱਤਰ ਦੀਪਕ ਕੁਮਾਰ ਮੁਤਾਬਕ ਮੁੱਖ ਮੰਗ ਹਾਈਕੋਰਟ ਦੇ ਹੁਕਮ ਅਨੁਸਾਰ ਕਰਮਚਾਰੀਆਂ ਦੀ DA ਕਿਸ਼ਤ ਜਾਰੀ ਕਰਨਾ ਹੈ।
ਬ੍ਰੇਕਿੰਗ: ਪੰਜਾਬ ’ਚ ਮਨਿਸਟੀਰੀਅਲ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ ਦੂਜੇ ਦਿਨ ਵੀ ਜਾਰੀ, ਦਫ਼ਤਰਾਂ ’ਚ ਕੰਮ ਕਰਵਾਉਣ ਆਏ ਲੋਕ ਪਰੇਸ਼ਾਨ
RELATED ARTICLES


