ਚੰਡੀਗੜ੍ਹ 11 ਅਕਤੂਬਰ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੂਬਾ ਸਰਕਾਰ ਦੀਵਾਲੀ ਮੌਕੇ ਦਰਜਾ ਚਾਰ ਮੁਲਾਜ਼ਮਾਂ ਨੂੰ 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀ ਕਰਜ਼ਾ ਦੇਵੇਗੀ। ਮੁਲਾਜ਼ਮ 6 ਨਵੰਬਰ ਤੱਕ ਇਹ ਰਕਮ ਲੈ ਸਕਦੇ ਹਨ। ਕਰਜ਼ੇ ਦੀ ਵਸੂਲੀ ਪੰਜ ਬਰਾਬਰ ਮਹੀਨਾਵਾਰ ਕਿਸ਼ਤਾਂ ਵਿੱਚ ਹੋਵੇਗੀ, ਜੋ ਦਸੰਬਰ 2026 ਦੀ ਤਨਖ਼ਾਹ ਤੋਂ ਕੱਟੀਆਂ ਜਾਣਗੀਆਂ। ਸਰਕਾਰ ਨੇ ਵਿੱਤੀ ਵਰ੍ਹੇ 2026-27 ਲਈ ਇਸ ਯੋਜਨਾ ਵਾਸਤੇ 20 ਕਰੋੜ ਰੁਪਏ ਰੱਖੇ ਹਨ। ਇਹ ਸਹੂਲਤ ਲਗਭਗ 34,604 ਮੁਲਾਜ਼ਮਾਂ ਲਈ ਹੈ।
ਬ੍ਰੇਕਿੰਗ : ਪੰਜਾਬ ਸਰਕਾਰ ਵੱਲੋਂ ਦੀਵਾਲੀ ਮੌਕੇ ਦਰਜਾ ਚਾਰ ਮੁਲਾਜ਼ਮਾਂ ਨੂੰ 10 ਹਜ਼ਾਰ ਰੁਪਏ ਦਾ ਵਿਆਜ ਮੁਕਤ ਤਿਉਹਾਰੀ ਕਰਜ਼ਾ ਦੇਣ ਦਾ ਫ਼ੈਸਲਾ
RELATED ARTICLES


