ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਅਤੇ ਜਨਤਕ ਇਕੱਠਾਂ ਨੂੰ ਲੈ ਕੇ ਵਿਰੋਧੀ ਧਿਰਾਂ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। CM ਮਾਨ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਉਮੜ ਰਿਹਾ ਲੋਕਾਂ ਦਾ ਵੱਡਾ ਇਕੱਠ ਉਸ ਇਤਿਹਾਸਕ ਬਦਲਾਅ ਦੀ ਗਵਾਹੀ ਹੈ, ਜਿਸ ਲਈ ਜਨਤਾ ਨੇ ਇਮਾਨਦਾਰ ਸਰਕਾਰ ਚੁਣੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀਆਂ ਦੀ ਲੁੱਟ-ਖਸੁੱਟ ਨੂੰ ਜੜ੍ਹੋਂ ਪੁੱਟ ਕੇ ਸਰਕਾਰ ਨੇ ਪੰਜਾਬ ਦੇ ਵਿਕਾਸ ਦੀ ਗੱਡੀ ਨੂੰ ਮੁੜ ਸਹੀ ਲੀਹ ’ਤੇ ਚਾੜ੍ਹ ਦਿੱਤਾ ਹੈ ਅਤੇ ਜਨਤਾ ਦਾ ਇਹ ਅਟੁੱਟ ਵਿਸ਼ਵਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ।
ਬ੍ਰੇਕਿੰਗ: “ਲੋਕਾਂ ਦਾ ਇਕੱਠ ਬਦਲਾਅ ਦੀ ਗਵਾਹੀ, ਵਿਰੋਧੀਆਂ ਦੀ ਲੁੱਟ-ਖਸੁੱਟ ਜੜ੍ਹੋਂ ਪੁੱਟੀ”: ਮਾਨ ਸਰਕਾਰ ਦੇ ਵਿਕਾਸ ਕਾਰਜਾਂ ‘ਤੇ ਬੋਲੇ CM ਭਗਵੰਤ ਮਾਨ
RELATED ARTICLES


