ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਇਸ ਨੂੰ ਹਨੇਰੇ ਖ਼ਿਲਾਫ਼ ਸੰਕਲਪ ਦਾ ਪ੍ਰਤੀਕ ਦੱਸਿਆ ਹੈ। ਇੱਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਕਿਹਾ ਕਿ ਉਹ ਹਰ ਸਾਲ ਵਾਂਗ ਇਸ ਵਾਰ ਵੀ ਆਪਣੀ ਦੀਵਾਲੀ ਸਰਹੱਦ ‘ਤੇ ਤਾਇਨਾਤ ਬਹਾਦਰ ਜਵਾਨਾਂ ਨਾਲ ਮਨਾਉਣ ਦੀ ਰਵਾਇਤ ਜਾਰੀ ਰੱਖਣਗੇ। ਪੀਐੱਮ ਮੋਦੀ ਇਸ ਵਾਰ ਛੱਤੀਸਗੜ੍ਹ ਦੇ ਬਸਤਰ ਵਿਖੇ ਸੁਰੱਖਿਆ ਬਲਾਂ ਨਾਲ ਤਿਉਹਾਰ ਮਨਾਉਣ ਜਾ ਰਹੇ ਹਨ, ਜੋ ਕਦੇ ਨਕਸਲਵਾਦ ਦਾ ਗੜ੍ਹ ਸੀ ਪਰ ਹੁਣ ਵਿਕਾਸ ਵੱਲ ਵਧ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਵੀ ਮੁਲਾਕਾਤ ਕਰਕੇ ਵਧਾਈਆਂ ਸਾਂਝੀਆਂ ਕੀਤੀਆਂ।
ਬ੍ਰੇਕਿੰਗ: ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ; ਜਵਾਨਾਂ ਨਾਲ ਤਿਉਹਾਰ ਮਨਾਉਣ ਦੀ ਰਵਾਇਤ ਰੱਖਣਗੇ ਕਾਇਮ
RELATED ARTICLES


