ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀ ਪੈਰੋਲ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਮ ਰਹੀਮ ਵਰਗੇ ਲੋਕ ਪਿਕਨਿਕ ਮਨਾਉਣ ਲਈ ਬਾਹਰ ਆ ਰਹੇ ਹਨ, ਜਦਕਿ ਬੰਦੀ ਸਿੰਘਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ। ਜਥੇਦਾਰ ਨੇ ਬੰਦੀ ਸਿੰਘਾਂ ਨਾਲ ਪੈਰੋਲ ਦੇ ਮਾਮਲੇ ਵਿੱਚ ਕੀਤੇ ਜਾ ਰਹੇ ਕਥਿਤ ਵਿਤਕਰੇ ’ਤੇ ਸਵਾਲ ਉਠਾਇਆ।
ਬ੍ਰੇਕਿੰਗ: ‘ਰਾਮ ਰਹੀਮ ਵਰਗੇ ਪਿਕਨਿਕ ਮਨਾਉਣ ਆ ਰਹੇ ਬਾਹਰ, ਬੰਦੀ ਸਿੰਘਾਂ ਨੂੰ ਕਿਉਂ ਨਹੀਂ ਮਿਲਦੀ ਪੈਰੋਲ?’: ਜਥੇਦਾਰ ਗੜਗੱਜ
RELATED ARTICLES


