ਚੰਡੀਗੜ੍ਹ: PRTC ਦੇ ₹615 ਕਰੋੜ ਦੇ ਬਕਾਏ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਵਿਰੋਧੀ ਆਗੂਆਂ ਨੇ ਦੋਸ਼ ਲਗਾਇਆ ਕਿ AAP ਸਰਕਾਰ ਦੀਆਂ ਨੀਤੀਆਂ ਕਾਰਨ ਸਰਕਾਰੀ ਵਿਭਾਗ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਬਿਜਲੀ ਬੋਰਡ ਅਤੇ GMADA ਨੂੰ ਕਰਜ਼ਾ ਲੈਣ ਲਈ ਮਜਬੂਰ ਕੀਤਾ ਗਿਆ ਅਤੇ ਹੁਣ PRTC ਆਪਣੀਆਂ ਵਿੱਤੀ ਲੋੜਾਂ ਪੂਰੀਆਂ ਨਹੀਂ ਕਰ ਪਾ ਰਹੀ। ਵਿਰੋਧੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਤੋਂ ਜਵਾਬ ਮੰਗਿਆ ਹੈ।
ਬ੍ਰੇਕਿੰਗ: PRTC ਦੇ ₹615 ਕਰੋੜ ਬਕਾਇਆ ’ਤੇ ਵਿਰੋਧੀਆਂ ਦਾ AAP ਸਰਕਾਰ ’ਤੇ ਹਮਲਾ, ਪੰਜਾਬ ਦੀ ਵਿੱਤੀ ਹਾਲਤ ’ਤੇ ਚੁੱਕੇ ਸਵਾਲ
RELATED ARTICLES


