ਮੁੱਲਾਂਪੁਰ ਗਰੀਬਦਾਸ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਸਾਨੂੰ ਦੇਸ਼ ਦੀ ਰਾਖੀ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਸਮਰਪਿਤ ਮੁੱਲਾਂਪੁਰ ਗਰੀਬਦਾਸ ਤੋਂ ਮਾਜਰਾ ਟੀ-ਪੁਆਇੰਟ ਤੱਕ ਅੱਠ ਕਿਲੋਮੀਟਰ ਛੇ ਮਾਰਗੀ ਸੜਕ ਦੇ ਬੋਰਡ ਦਾ ਉਦਘਾਟਨ ਕੀਤਾ। ਮਾਨ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਯਾਦ ਰੱਖਣਾ ਹੀ ਸੱਚੀ ਸ਼ਰਧਾਂਜਲੀ ਹੈ।
ਬ੍ਰੇਕਿੰਗ : ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਨੇ, ਕੁਰਬਾਨੀਆਂ ਯਾਦ ਰੱਖਣਾ ਸੱਚੀ ਸ਼ਰਧਾਂਜਲੀ: ਭਗਵੰਤ ਮਾਨ
RELATED ARTICLES


