ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਕੇਂਦਰ ਨੇ ਪੰਜਾਬ ਵਿੱਚ 39.68 ਕਿਲੋਮੀਟਰ ਲੰਮੀ ਕਾਦੀਆਂ-ਬਿਆਸ ਨਵੀਂ ਬ੍ਰੌਡਗੇਜ ਰੇਲਵੇ ਲਾਈਨ ਲਈ 1,419.05 ਕਰੋੜ ਰੁਪਏ ਦੇ ਵਿਸਤ੍ਰਿਤ ਅਨੁਮਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿੱਟੂ ਨੇ ਇਸ ਨੂੰ ਪੰਜਾਬ ਅਤੇ ਖਾਸ ਕਰਕੇ ਮਾਝਾ ਖੇਤਰ ਲਈ ਵੱਡੀ ਪ੍ਰਾਪਤੀ ਦੱਸਿਆ। ਉਨ੍ਹਾਂ ਇਸ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲਵੇ ਬੋਰਡ ਦਾ ਧੰਨਵਾਦ ਕੀਤਾ।
ਬ੍ਰੇਕਿੰਗ: ਪੰਜਾਬ ’ਚ ਕਾਦੀਆਂ-ਬਿਆਸ ਨਵੀਂ ਰੇਲਵੇ ਲਾਈਨ ਲਈ 1,419 ਕਰੋੜ ਰੁਪਏ ਦੇ ਵਿਸਤ੍ਰਿਤ ਅਨੁਮਾਨ ਨੂੰ ਕੇਂਦਰ ਦੀ ਮਨਜ਼ੂਰੀ
RELATED ARTICLES


