ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਵਿੱਚ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਤਲ ਅਸ਼ਵਨੀ ਨੂੰ ਹਥਿਆਰਾਂ ਦਾ ਲਾਇਸੈਂਸ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੇ ਮੌਜੂਦਾ ਓ.ਐਸ.ਡੀ. ਡਾ. ਨਿਰਮਲ ਉਸੇਪੱਚਨ ਵੱਲੋਂ ਬਣਾ ਕੇ ਦਿੱਤਾ ਗਿਆ ਸੀ, ਜਦੋਂ ਉਹ ਏ.ਡੀ.ਸੀ. ਮਾਨਸਾ ਸਨ। ਮਜੀਠੀਆ ਨੇ ਮੰਗ ਕੀਤੀ ਹੈ ਕਿ ਸੀਬੀਆਈ ਵੱਲੋਂ ਇਸ ਅਧਿਕਾਰੀ ਦੀ ਜਾਇਦਾਦ ਅਤੇ ਕੇ.ਏ.ਪੀ. ਸਿਨਹਾ ਤੱਕ ਜਾਂਦੇ ਪੈਸਿਆਂ ਦੀ ਵੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੀ ਚਿੱਠੀ ਅਤੇ ਪਰਿਵਾਰ ਦੇ ਸੰਘਰਸ਼ ਸਦਕਾ ਹੀ ਸਰਕਾਰ ਸੀਬੀਆਈ ਜਾਂਚ ਲਈ ਝੁਕੀ ਹੈ।
ਬ੍ਰੇਕਿੰਗ: ਝੋਟਾ ਕਤਲਕਾਂਡ ‘ਚ ਮਜੀਠੀਆ ਦਾ ਵੱਡਾ ਖੁਲਾਸਾ; ਕਾਤਲ ਨੂੰ ਅਸਲਾ ਲਾਇਸੈਂਸ ਦੇਣ ਵਾਲੇ ਅਫ਼ਸਰ ‘ਤੇ ਚੁੱਕੇ ਸਵਾਲ
RELATED ARTICLES


