HomePunjabi NewsLiberal Breakingਬ੍ਰੇਕਿੰਗ: 2 ਸਾਲ ਤੋਂ ਝੋਟਾ ਨੂੰ ਮਾਰਨ ਦੀ ਫ਼ਿਰਾਕ ਵਿੱਚ ਸੀ ਅਸ਼ਵਨੀ...

ਬ੍ਰੇਕਿੰਗ: 2 ਸਾਲ ਤੋਂ ਝੋਟਾ ਨੂੰ ਮਾਰਨ ਦੀ ਫ਼ਿਰਾਕ ਵਿੱਚ ਸੀ ਅਸ਼ਵਨੀ ਕੁਮਾਰ; ਕਤਲ ਮਗਰੋਂ ਪਤਨੀ ਨੂੰ ਕੀਤਾ ਸੀ ਫ਼ੋਨ

ਮਾਨਸਾ: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਵਿੱਚ ਵੱਡੇ ਖ਼ੁਲਾਸੇ ਹੋਏ ਹਨ। ਮੁਲਜ਼ਮ ਅਸ਼ਵਨੀ ਕੁਮਾਰ ਨੇ ਅਸਲਾ ਲਾਇਸੈਂਸ ਅਤੇ ਪਿਸਤੌਲ ਮਿਲਣ ਮਗਰੋਂ ਪਿਛਲੇ ਦੋ ਸਾਲਾਂ ਤੋਂ ਹੀ ਝੋਟਾ ਦੇ ਕਤਲ ਦੀ ਸਾਜ਼ਿਸ਼ ਰਚ ਰੱਖੀ ਸੀ। ਉਹ 24 ਘੰਟੇ ਪਿਸਤੌਲ ਆਪਣੇ ਕੋਲ ਰੱਖਦਾ ਸੀ ਅਤੇ ਰਾਤ ਨੂੰ ਵੀ ਸਿਰਹਾਣੇ ਰੱਖ ਕੇ ਸੌਂਦਾ ਸੀ। ਵਾਰਦਾਤ ਮੌਕੇ ਪਹਿਲੀ ਗੋਲੀ ਲੱਗਣ ਮਗਰੋਂ ਜਦੋਂ ਝੋਟਾ ਤੜਫ਼ ਰਿਹਾ ਸੀ, ਤਾਂ ਅਸ਼ਵਨੀ ਨੇ ਨੇੜੇ ਜਾ ਕੇ ਉਸ ਦੇ ਪੇਟ ਵਿੱਚ ਹੋਰ ਗੋਲੀਆਂ ਮਾਰੀਆਂ, ਜਿਸ ਨਾਲ ਲਿਵਰ ਫਟਣ ਕਾਰਨ ਉਸ ਦੀ ਮੌਤ ਹੋ ਗਈ। ਕਤਲ ਕਰਨ ਤੋਂ ਤੁਰੰਤ ਬਾਅਦ ਅਸ਼ਵਨੀ ਨੇ ਫ਼ੋਨ ਕਰਕੇ ਆਪਣੀ ਪਤਨੀ ਨੀਲਮ ਗਰਗ ਨੂੰ ਸੂਚਿਤ ਕੀਤਾ ਸੀ।

RELATED ARTICLES

Most Popular

Recent Comments