HomePunjabi NewsLiberal Breakingਬ੍ਰੇਕਿੰਗ: ਅੱਗ ਪੀੜਤ ਕਿਸਾਨ ਪਰਿਵਾਰਾਂ ਲਈ ਅਕਾਲੀ ਦਲ ਦੀ ਸਹਾਇਤਾ, 600 ਕੁਇੰਟਲ...

ਬ੍ਰੇਕਿੰਗ: ਅੱਗ ਪੀੜਤ ਕਿਸਾਨ ਪਰਿਵਾਰਾਂ ਲਈ ਅਕਾਲੀ ਦਲ ਦੀ ਸਹਾਇਤਾ, 600 ਕੁਇੰਟਲ ਕਣਕ ਵੰਡੀ ਗਈ

ਲੰਬੀ: ਪਿੰਡ ਗੁਰੂਸਰ, ਪੱਕੀ ਟਿੱਬੀ ਅਤੇ ਕਬਰਵਾਲਾ ਦੇ 140 ਪਰਿਵਾਰਾਂ ਨੂੰ 600 ਕੁਇੰਟਲ ਕਣਕ ਵੰਡੀ ਗਈ ਹੈ। ਦੋ ਮਹੀਨੇ ਪਹਿਲਾਂ ਭਿਆਨਕ ਅੱਗ ਕਾਰਨ ਇਨ੍ਹਾਂ ਪਿੰਡਾਂ ਦੀ ਖੜ੍ਹੀ ਫ਼ਸਲ ਸੜ ਕੇ ਤਬਾਹ ਹੋ ਗਈ ਸੀ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨਾਲ ਕੀਤਾ ਵਾਅਦਾ ਅੱਜ ਪੂਰਾ ਕੀਤਾ ਗਿਆ ਹੈ ਅਤੇ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ।

RELATED ARTICLES

Most Popular

Recent Comments