HomePunjabi NewsLiberal Breakingਬ੍ਰੇਕਿੰਗ: ਪੰਜਾਬ 'ਚ ਪਰਾਲੀ ਸਾੜਨ ਦੀਆਂ 198 ਨਵੀਆਂ ਘਟਨਾਵਾਂ; ਕੁੱਲ ਮਾਮਲੇ 4657...

ਬ੍ਰੇਕਿੰਗ: ਪੰਜਾਬ ‘ਚ ਪਰਾਲੀ ਸਾੜਨ ਦੀਆਂ 198 ਨਵੀਆਂ ਘਟਨਾਵਾਂ; ਕੁੱਲ ਮਾਮਲੇ 4657 ਹੋਏ, ਤਰਨ ਤਾਰਨ ਸਭ ਤੋਂ ਅੱਗੇ

ਚੰਡੀਗੜ੍ਹ: ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਸੂਬੇ ਵਿੱਚ ਪਰਾਲੀ ਸਾੜਨ ਦੀਆਂ 198 ਨਵੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 4,657 ਹੋ ਗਈ ਹੈ। ਸਰਕਾਰੀ ਹਦਾਇਤਾਂ ਦੇ ਬਾਵਜੂਦ ਕਈ ਕਿਸਾਨ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਕ, ਤਰਨ ਤਾਰਨ ਜ਼ਿਲ੍ਹਾ 659 ਮਾਮਲਿਆਂ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਫਿਰੋਜ਼ਪੁਰ ‘ਚ 621, ਸੰਗਰੂਰ ‘ਚ 508, ਬਠਿੰਡਾ ‘ਚ 412, ਪਟਿਆਲਾ ‘ਚ 299 ਅਤੇ ਅੰਮ੍ਰਿਤਸਰ ‘ਚ 247 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

RELATED ARTICLES

Most Popular

Recent Comments