ਬਲਾਗਰ ਭਾਨਾ ਸਿੱਧੂ ਨੇ ਜ਼ਮਾਨਤ ਲਈ ਕੀਤਾ ਅਦਾਲਤ ਦਾ ਰੁੱਖ

ਜੇਲ੍ਹ ਵਿੱਚ ਬੰਦ ਵਿਵਾਦਤ ਬਲਾਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ ਵੱਲੋਂ ਮੁਹਾਲੀ ਅਦਾਲਤ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ‘ਤੇ ਅੱਜ ਅਦਾਲਤ ‘ਚ ਸੁਣਵਾਈ ਹੋਵੇਗੀ। ਇਸ ਦੌਰਾਨ ਪੁਲਿਸ ਆਪਣਾ ਜਵਾਬ ਦੇਵੇਗੀ। ਇਸ ਦੇ ਨਾਲ ਹੀ ਭਾਨਾ ਦੇ ਵਕੀਲ ਆਪਣੀਆਂ ਦਲੀਲਾਂ ਪੇਸ਼ ਕਰਨਗੇ।