HomePunjabi Newsਅਮਰੀਕਾ ਦਾ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਕਰਮਚਾਰੀਆਂ ਦੀ ਕਰੇਗਾ ਛਾਂਟੀ!

ਅਮਰੀਕਾ ਦਾ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਕਰਮਚਾਰੀਆਂ ਦੀ ਕਰੇਗਾ ਛਾਂਟੀ!

ਅਮਰੀਕਾ ਪ੍ਰਸ਼ਾਸਨ ਟਰਾਂਸਜੈਂਡਰਾਂ ਬਾਰੇ ਵੀ ਲੈਣ ਲੱਗਾ ਫੈਸਲੇ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿੱਚ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਕੁੱਲ 60,000 ਕਰਮਚਾਰੀਆਂ ਵਿੱਚੋਂ ਘੱਟ ਤੋਂ ਘੱਟ 7,000 ਦੀ ਛਾਂਟੀ ਕਰਨ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਤੋਂ ਮਿਲ ਰਹੀਆਂ ਰਿਪੋਰਟਾਂ ਮੁਤਾਬਕ ਕਰਮਚਾਰੀਆਂ ਦੀ ਇਹ ਛਾਂਟੀ 50 ਫੀਸਦੀ ਤੱਕ ਪਹੁੰਚ ਸਕਦੀ ਹੈ। ਇਸ ਸਬੰਧੀ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਰਮਚਾਰੀਆਂ ਦੀ ਗਿਣਤੀ ’ਚ ਕਟੌਤੀ ਸਮੇਤ ਵੱਖ-ਵੱਖ ਯੋਜਨਾਵਾਂ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰਾਂਸਜੈਂਡਰਾਂ ਬਾਰੇ ਵੀ ਫੈਸਲੇ ਲਏ ਹਨ। ਟਰੰਪ ਨੇ ਕਿਹਾ ਕਿ ਇਕ ਆਦਮੀ ਜੋ ਆਪਣੀ ਪਛਾਣ ਔਰਤ ਵਜੋਂ ਦੱਸਦਾ ਹੈ, ਉਹ ਸਿਪਾਹੀ ਨਹੀਂ ਬਣ ਸਕਦਾ। ਕਿਹਾ ਗਿਆ ਕਿ ਹੁਣ ਟਰਾਂਸਜੈਂਡਰ ਵਿਅਕਤੀਆਂ ਨੂੰ ਅਮਰੀਕੀ ਫੌਜ ਵਿਚ ਸ਼ਾਮਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਅਮਰੀਕੀ ਫੌਜ ਵਿਚ 15 ਹਜ਼ਾਰ ਤੋਂ ਵੱਧ ਟਰਾਂਸਜੈਂਡਰ ਸੇਵਾਵਾਂ ਨਿਭਾਉਂਦੇ ਹਨ। 

RELATED ARTICLES

Most Popular

Recent Comments