HomePunjabi Newsਏਅਰਟੈਲ ਤੋਂ ਬਾਅਦ ਜਿਓ ਦੀ ਵੀ ਹੋਈ ਸਪੇਸ ਐਕਸ ਨਾਲ ਡੀਲ

ਏਅਰਟੈਲ ਤੋਂ ਬਾਅਦ ਜਿਓ ਦੀ ਵੀ ਹੋਈ ਸਪੇਸ ਐਕਸ ਨਾਲ ਡੀਲ

ਦੇਸ਼ ’ਚ ਸੈਟੇਲਾਈਟ ਰਾਹੀਂ ਮਿਲੇਗੀ ਉਪਭੋਗਤਾਵਾਂ ਨੂੰ ਇੰਟਰਨੈਟ ਦੀ ਸਹੂਲਤ

ਮੁੰਬਈ/ਬਿਊਰੋ ਨਿਊਜ਼ : ਏਅਰਟੈਲ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਸਰਵਿਸ ਕੰਪਨੀ ਰਿਲਾਂਇੰਸ ਨੇ ਵੀ ਐਲਨ ਮਸਕ ਦੀ ਕੰਪਨੀ ਸਟਾਰ ਲਿੰਕ ਦੇ ਨਾਲ ਸੈਟੇਲਾਈਟ ਇੰਟਰਨੈਟ ਪ੍ਰੋਵਾਈਡ ਕਰਨ ਲਈ ਕਰਾਰ ਕੀਤਾ ਹੈ। ਲੰਘੇ ਦਿਨੀਂ ਟੈਲੀਕਾਮ ਕੰਪਨੀ ਭਾਰਤੀ ਏਅਰਟੈਲ ਵੱਲੋਂ ਵੀ ਅਮਰੀਕੀ ਕੰਪਨੀ ਦੇ ਨਾਲ ਕਰਾਰ ਕੀਤਾ ਗਿਆ ਸੀ।

ਸਮਝੌਤੇ ਤਹਿਤ ਸਪੇਸ ਐਕਸ ਅਤੇ ਏਅਰਟੈਲ ਬਿਜਨਸ, ਸਿੱਖਿਆ ਸੰਸਥਾਵਾਂ, ਸਿਹਤ ਸੇਵਾ ਕੇਂਦਰ ਅਤੇ ਦੂਰ-ਦਰਾਜ ਦੇ ਖੇਤਰਾਂ ’ਚ ਸਟਾਰਲਿੰਕ ਸੇਵਾਵਾਂ ਦੇਣ ਲਈ ਮਿਲ ਕੇ ਕੰਮ ਕਰਨਗੇ। ਏਅਰਟੈਲ ਦੇ ਮੌਜੂਦਾ ਨੈਟਵਰਕ ਢਾਂਚੇ ’ਚ ਸਟਾਰਲਿੰਕ ਟੈਕਨਾਲੋਜੀ ਇੰਟੀਗ੍ਰੇਟ ਕਰਨ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣਗੀਆਂ। ਧਿਆਨ ਰਹੇ ਕਿ ਜਿਓ ਅਤੇ ਏਅਰਟੈਲ ਵਰਗੀਆਂ ਕੰਪਨੀਆਂ ਫਾਈਬਰ ਔਪਟੀਕਸ ਅਤੇ ਮੋਬਾਇਲ ਟਾਵਰ ਰਾਹੀਂ ਉਪਭੋਗਤਾਵਾਂ ਨੂੰ ਇੰਟਰਨੈਟ ਦਿੰਦੀ ਹੈ। ਜਦਕਿ ਸਟਾਰਲਿੰਕ ਸੈਟੇਲਾਈਟ ਨੈਟਵਰਕ ’ਤੇ ਆਧਾਰਤ ਹੈ।

RELATED ARTICLES

Most Popular

Recent Comments