ਨਵੀਂ ਦਿੱਲੀ: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਹੋਣ ਵਾਲਾ “ਔਰਾ ਇੰਡੀਆ ਟੂਰ” ਕੰਸਰਟ ਰੱਦ ਹੋ ਸਕਦਾ ਹੈ। ਬੁੱਕ ਮਾਈ ਸ਼ੋਅ ਲਾਈਵ ਵੱਲੋਂ 14 ਅਕਤੂਬਰ ਨੂੰ ਮੰਗੀ ਗਈ ਇਜਾਜ਼ਤ ਨੂੰ ਦਿੱਲੀ ਪੁਲਿਸ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਰੱਦ ਕਰ ਦਿੱਤਾ ਹੈ। ਇਸ ਸਬੰਧੀ ਦੱਖਣੀ ਜ਼ਿਲ੍ਹਾ ਪੁਲਿਸ ਨੇ 21 ਅਕਤੂਬਰ ਨੂੰ ਰਸਮੀ ਹੁਕਮ ਵੀ ਜਾਰੀ ਕਰ ਦਿੱਤੇ ਹਨ।
ਬ੍ਰੇਕਿੰਗ: ਦਿੱਲੀ ‘ਚ ਦਿਲਜੀਤ ਦੋਸਾਂਝ ਦੇ ਕੰਸਰਟ ‘ਤੇ ਲੱਗੀ ਪਾਬੰਦੀ; ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਪੁਲਿਸ ਨੇ ਰੱਦ ਕੀਤੀ ਇਜਾਜ਼ਤ
RELATED ARTICLES


