ਮਾਨਸਾ: ਨਸ਼ਾ ਵਿਰੋਧੀ ਕਾਰਕੂਨ ਪਰਵਿੰਦਰ ਸਿੰਘ ਝੋਟਾ ਕਤਲ ਕੇਸ ਦੀ ਜਾਂਚ ਕਰ ਰਹੀ CBI ਦੀ ਟੀਮ ਨੇ ਅੱਜ ਮੁੜ ‘ਮਾਨਸਾ ਮੈਡੀਕਲ ਹਾਲ’ ‘ਤੇ ਛਾਪਾ ਮਾਰਿਆ ਹੈ। ਟੀਮ ਵੱਲੋਂ ਦੁਕਾਨ ਮਾਲਕ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਦੋ ਦਿਨ ਪਹਿਲਾਂ ਵੀ CBI ਮੁਅੱਤਲ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੂੰ ਲੈ ਕੇ ਇੱਥੇ ਪਹੁੰਚੀ ਸੀ। ਵਾਰ-ਵਾਰ ਹੋ ਰਹੀ ਇਸ ਕਾਰਵਾਈ ਨਾਲ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਬ੍ਰੇਕਿੰਗ: ਝੋਟਾ ਕਤਲਕਾਂਡ; CBI ਵੱਲੋਂ ਮਾਨਸਾ ਮੈਡੀਕਲ ਹਾਲ ‘ਤੇ ਮੁੜ ਛਾਪੇਮਾਰੀ, ਦੁਕਾਨ ਮਾਲਕ ਤੋਂ ਪੁੱਛਗਿੱਛ ਜਾਰੀ
RELATED ARTICLES


