More
    HomePunjabi NewsLiberal Breakingਬ੍ਰੇਕਿੰਗ: ਕਾਦੀਆਂ-ਬਿਆਸ ਰੇਲਵੇ ਲਿੰਕ ਲਈ ਫੰਡ ਮਨਜ਼ੂਰ ਹੋਣ ਦਾ ਬਾਜਵਾ ਨੇ ਕੀਤਾ...

    ਬ੍ਰੇਕਿੰਗ: ਕਾਦੀਆਂ-ਬਿਆਸ ਰੇਲਵੇ ਲਿੰਕ ਲਈ ਫੰਡ ਮਨਜ਼ੂਰ ਹੋਣ ਦਾ ਬਾਜਵਾ ਨੇ ਕੀਤਾ ਸਵਾਗਤ, ਮਾਝਾ ਖੇਤਰ ਲਈ ਦੱਸਿਆ ਮੀਲ ਦਾ ਪੱਥਰ

    ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਲੰਮੇ ਸਮੇਂ ਤੋਂ ਅਟਕੇ ਕਾਦੀਆਂ-ਬਿਆਸ ਰੇਲਵੇ ਲਿੰਕ ਲਈ ਫੰਡ ਮਨਜ਼ੂਰ ਹੋਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ 39.68 ਕਿਲੋਮੀਟਰ ਲੰਮੀ ਇਹ ਬ੍ਰੌਡਗੇਜ ਰੇਲਵੇ ਲਾਈਨ ਮਾਝਾ ਖੇਤਰ ਦਾ ਸੰਪਰਕ ਮਜ਼ਬੂਤ ਕਰੇਗੀ, ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗੀ ਅਤੇ ਧਾਰਮਿਕ ਸੈਰ-ਸਪਾਟੇ ਨੂੰ ਵਧਾਏਗੀ। ਪ੍ਰਾਜੈਕਟ ਨਾਲ ਕਾਦੀਆਂ, ਘੁਮਾਣ, ਬੁਟਾਲਾ, ਸਠਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਰੇਲ ਸੰਪਰਕ ਮਿਲੇਗਾ।

    RELATED ARTICLES

    Most Popular

    Recent Comments