HomePunjabi NewsLiberal Breakingਬ੍ਰੇਕਿੰਗ: CM ਭਗਵੰਤ ਮਾਨ ਨੇ ਪੈਰਿਸ ਫੂਡ ਮੇਲੇ 'ਚ ਮਾਰਕਫੈੱਡ ਦੇ ਸਟਾਲ...

ਬ੍ਰੇਕਿੰਗ: CM ਭਗਵੰਤ ਮਾਨ ਨੇ ਪੈਰਿਸ ਫੂਡ ਮੇਲੇ ‘ਚ ਮਾਰਕਫੈੱਡ ਦੇ ਸਟਾਲ ਦਾ ਕੀਤਾ ਉਦਘਾਟਨ; ‘ਸੋਹਣਾ’ ਬ੍ਰਾਂਡ ਦੇ 2 ਨਵੇਂ ਪ੍ਰੋਡਕਟ ਕੀਤੇ ਲਾਂਚ

ਪੈਰਿਸ/ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਅਦਾਰਿਆਂ ਲਈ ਇੱਕ ਵੱਡੀ ਪ੍ਰਾਪਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੈਰਿਸ ਵਿਖੇ ਚੱਲ ਰਹੇ ਅੰਤਰਰਾਸ਼ਟਰੀ ਫੂਡ ਮੇਲੇ ‘SIAL Paris’ ਵਿੱਚ ਮਾਰਕਫੈੱਡ (MARKFED) ਦੇ ਸਟਾਲ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ‘ਸੋਹਣਾ’ ਬ੍ਰਾਂਡ ਹੇਠ ਦੋ ਨਵੇਂ ਪ੍ਰੋਡਕਟ- ਡੱਬਾਬੰਦ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ (Chickpeas & Red Kidney Beans in Brine) ਲਾਂਚ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਦਾ ਮੁੱਖ ਮਕਸਦ ਪੰਜਾਬ ਦੇ ਸ਼ੁੱਧ ਅਤੇ ਮਿਆਰੀ ਉਤਪਾਦਾਂ ਨੂੰ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਪੰਜਾਬੀ ਉਤਪਾਦਾਂ ਨੂੰ ਦੁਨੀਆ ਭਰ ਵਿੱਚ ਨਵੀਂ ਪਛਾਣ ਮਿਲੇਗੀ।

RELATED ARTICLES

Most Popular

Recent Comments