ਦੇਹਰਾਦੂਨ: ਕਰਨਪ੍ਰਯਾਗ ਅਤੇ ਰੁਦਰਪ੍ਰਯਾਗ ਵਿੱਚ ਵਾਪਰੀਆਂ ਹਾਲੀਆ ਘਟਨਾਵਾਂ ਤੋਂ ਬਾਅਦ ਪੈਦਾ ਹੋਏ ਨਿਹੰਗ ਸਿੰਘ ਵਿਵਾਦ ਦੇ ਹੱਲ ਲਈ ਪੰਜਾਬ ਦਾ ਇੱਕ ਉੱਚ ਪੱਧਰੀ ਸਿੱਖ ਪ੍ਰਤੀਨਿਧ ਮੰਡਲ ਉੱਤਰਾਖੰਡ ਪਹੁੰਚ ਗਿਆ ਹੈ। ਇਸ ਵਫ਼ਦ ਨੇ ਦੇਹਰਾਦੂਨ ਵਿਖੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖਿਆ। ਵਫ਼ਦ ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਸੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਭਰਮਾਊ ਤੇ ਨਫ਼ਰਤੀ ਪੋਸਟਾਂ ’ਤੇ ਤੁਰੰਤ ਰੋਕ ਲਗਾਈ ਜਾਵੇ।
ਬ੍ਰੇਕਿੰਗ: ਨਿਹੰਗ ਸਿੰਘ ਵਿਵਾਦ ’ਤੇ ਪੰਜਾਬ ਦਾ ਪ੍ਰਤੀਨਿਧ ਮੰਡਲ ਉੱਤਰਾਖੰਡ ਪੁੱਜਿਆ, ਮੁੱਖ ਮੰਤਰੀ ਧਾਮੀ ਨਾਲ ਮੁਲਾਕਾਤ ਕਰਕੇ ਨਿਰਪੱਖ ਕਾਰਵਾਈ ਦੀ ਕੀਤੀ ਮੰਗ
RELATED ARTICLES


