ਲੁਧਿਆਣਾ: ਦਿੱਲੀ-ਲੁਧਿਆਣਾ ਦਰਮਿਆਨ ਹਵਾਈ ਸੇਵਾ 15 ਮਈ ਤੋਂ ਸ਼ੁਰੂ ਹੋਵੇਗੀ। ਪਹਿਲੀ ਉਡਾਣ ਵਿੱਚ 47 ਯਾਤਰੀ ਸਫ਼ਰ ਕਰ ਸਕਣਗੇ, ਜਿਨ੍ਹਾਂ ਵਿੱਚੋਂ 34 ਸੀਟਾਂ ਬੁੱਕ ਹੋ ਚੁੱਕੀਆਂ ਹਨ। ਬੁਕਿੰਗ 1 ਅਪ੍ਰੈਲ ਤੋਂ ਜਾਰੀ ਹੈ। ਇਸ ਸੇਵਾ ਨਾਲ ਵਪਾਰੀਆਂ ਅਤੇ ਆਮ ਲੋਕਾਂ ਨੂੰ ਦਿੱਲੀ ਆਉਣ-ਜਾਣ ਵਿੱਚ ਹੁਣ ਵੱਡੀ ਰਾਹਤ ਮਿਲੇਗੀ। ਪ੍ਰਸ਼ਾਸਨ ਨੇ ਪਹਿਲੀ ਉਡਾਣ ਸਬੰਧੀ ਸਾਰੀਆਂ ਲੋੜੀਂਦੀਆਂ ਤਿਆਰੀਆਂ ਹੁਣ ਮੁਕੰਮਲ ਕਰ ਲਈਆਂ ਹਨ।
ਬ੍ਰੇਕਿੰਗ: ਦਿੱਲੀ-ਲੁਧਿਆਣਾ ਵਿਚਾਲੇ ਪਹਿਲੀ ਫਲਾਈਟ 15 ਮਈ ਨੂੰ ਭਰੇਗੀ ਉਡਾਣ, ਬੁਕਿੰਗ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
RELATED ARTICLES


