ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਧਿਆਪਕਾਂ ਨੂੰ ਨਸ਼ੇੜੀਆਂ ਦੀ ਜਨਗਣਨਾ ਕਰਨ ਦੇ ਹੁਕਮਾਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਇਸ ਨੂੰ ‘ਨਾਦਰਸ਼ਾਹੀ ਫ਼ੁਰਮਾਨ’ ਦੱਸਦਿਆਂ ਕਿਹਾ ਕਿ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਸਿੱਖਿਆ ਦੇਣਾ ਹੈ, ਨਾ ਕਿ ਘਰ-ਘਰ ਜਾ ਕੇ ਨਸ਼ੇੜੀਆਂ ਦੀ ਗਿਣਤੀ ਕਰਨਾ। ਬਾਦਲ ਨੇ ਦੋਸ਼ ਲਾਇਆ ਕਿ ਨਸ਼ਿਆਂ ਨੂੰ ਰੋਕਣ ਵਿੱਚ ਅਸਫਲ ਰਹੀ ‘ਆਪ’ ਸਰਕਾਰ ਹੁਣ ਆਪਣੀ ਅਸਫ਼ਲਤਾ ਦਾ ਬੋਝ ਅਧਿਆਪਕਾਂ ‘ਤੇ ਪਾ ਕੇ ‘ਸਿੱਖਿਆ ਦੀ ਬਰਬਾਦੀ’ ਕਰ ਰਹੀ ਹੈ।
ਸੁਖਬੀਰ ਬਾਦਲ ਦਾ ਮੁੱਖ ਮੰਤਰੀ ਮਾਨ ‘ਤੇ ਤਿੱਖਾ ਹਮਲਾ; ਅਧਿਆਪਕਾਂ ਤੋਂ ‘ਨਸ਼ਾ ਜਨਗਣਨਾ’ ਕਰਵਾਉਣ ਨੂੰ ਦੱਸਿਆ ‘ਸਿੱਖਿਆ ਦੀ ਬਰਬਾਦੀ’
RELATED ARTICLES


