Sunday, April 21, 2024
HomePunjabi NewsLiberal Breakingਕੀ ਫ਼ਿਰ ਇੱਕ ਵਾਰ ਲੋਕ ਸਭਾ ਚੋਣਾਂ ਵਿੱਚ ਵੀ ਹਾਵੀ ਹੋਵੇਗੀ ਦਲ...

ਕੀ ਫ਼ਿਰ ਇੱਕ ਵਾਰ ਲੋਕ ਸਭਾ ਚੋਣਾਂ ਵਿੱਚ ਵੀ ਹਾਵੀ ਹੋਵੇਗੀ ਦਲ ਬਦਲ ਦੀ ਰਾਜਨੀਤੀ ?

ਲੋਕ ਸਭਾ ਚੋਣਾਂ ਨਜ਼ਦੀਕ ਹਨ ਅਜਿਹੇ ਵਿੱਚ ਸਭ ਸਿਆਸੀ ਪਾਰਟੀਆਂ ਵੋਟਰਾਂ ਨੂੰ ਰਝਾਉਣ ਦੇ ਵਿੱਚ ਲੱਗੀਆਂ ਹੋਈਆਂ ਹਨ। ਅਜਿਹੇ ਵਿੱਚ ਦੇਖਣ ਨੂੰ ਆ ਰਿਹਾ ਹੈ ਕਿ ਦਲ ਬਦਲ ਦੀ ਰਾਜਨੀਤੀ ਜਿਆਦਾ ਸਾਹਮਣੇ ਆ ਰਹੀ ਹੈ। ਕਾਂਗਰਸ ਪਾਰਟੀ ਚੋਂ ਕਈ ਪੁਰਾਣੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਉਥੇ ਹੀ ਕਈ ਭਾਜਪਾ ਦੇ ਆਗੂ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ। ਅਜਿਹੇ ਵਿੱਚ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਰ ਅੱਜ ਦਾ ਵੋਟਰ ਸਿਰਫ ਪਾਰਟੀ ਨੂੰ ਹੀ ਅਹਿਮੀਅਤ ਦਿੰਦਾ ਹੈ ਜਾਂ ਫਿਰ ਉਹ ਇਹ ਵੀ ਖਿਆਲ ਰੱਖਦਾ ਹੈ ਕਿ ਉਹ ਕਿਸ ਆਗੂ ਨੂੰ ਵੋਟ ਪਾ ਰਿਹਾ ਹੈ, ਉਸ ਦਾ ਪਿਛਲਾ ਪਿਛੋਕੜ ਕੀ ਹੈ ? ਉਸਨੇ ਕਿਸ ਤਰ੍ਹਾਂ ਦੀ ਰਾਜਨੀਤੀ ਕੀਤੀ ਹੈ ?

ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਇੱਕ ਪਾਸੇ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਕਾਂਗਰਸ ਦੇ ਭਾਜਪਾ ਤੇ ਦੋਸ਼ ਲਗਾਉਂਦੇ ਹਨ ਕਿ ਦੋਨੋਂ ਪਾਰਟੀਆਂ ਭ੍ਰਿਸ਼ਟ ਹਨ ਅਤੇ ਉਹਨਾਂ ਨੇ ਕੋਈ ਵੀ ਵਿਕਾਸ ਕਾਰਜ ਜਾਂ ਪੰਜਾਬ ਦੇ ਭਲੇ ਲਈ ਕੰਮ ਨਹੀਂ ਕੀਤਾ ਤਾਂ ਫਿਰ ਉਹ ਕਾਂਗਰਸ ਤੋਂ ਜਾਂ ਭਾਜਪਾ ਤੋਂ ਆਏ ਹੋਏ ਆਗੂਆਂ ਨੂੰ ਆਪਣੇ ਪਾਰਟੀ ਦੇ ਵਿੱਚ ਸ਼ਾਮਿਲ ਕਿਉਂ ਕਰਦੀ ਹੈ ? ਕੀ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਨਾਲ ਉਹ ਆਗੂ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਜਾਂਦੇ ਹਨ ਤੇ ਇਮਾਨਦਾਰ ਹੋ ਜਾਂਦੇ ਹਨ ? ਇਹ ਸਵਾਲ ਹਰ ਇਕ ਉਸ ਵੋਟਰ ਨੂੰ ਪੁੱਛਣਾ ਚਾਹੀਦਾ ਹੈ ਜਦੋਂ ਕੋਈ ਵੀ ਸਿਆਸੀ ਆਗੂ ਆਪਣੀ ਪਾਰਟੀ ਬਦਲ ਕੇ ਆਪਣੇ ਸਿਆਸੀ ਲਾਹੇ ਦੇ ਲਈ ਦੂਜੀ ਪਾਰਟੀ ਨੂੰ ਜੁਆਇਨ ਕਰ ਲੈਂਦਾ ਹੈ ਅਜਿਹਾ ਕਰਨ ਦੇ ਨਾਲ ਉਹ ਸਿਰਫ ਆਪਣਾ ਸਿਆਸੀ ਲਾਹਾ ਹੀ ਖੱਟਦਾ ਹੈ।

ਕਿਉਂਕਿ ਵੋਟਰ ਪਾਰਟੀ ਤੋਂ ਜਿਆਦਾ ਪ੍ਰਭਾਵਿਤ ਹੁੰਦੇ ਹਨ ਅਤੇ ਉਹ ਭੁੱਲ ਜਾਂਦੇ ਹਨ ਕਿ ਉਮੀਦਵਾਰ ਪਿਛਲੀ ਪਾਰਟੀ ਵਿੱਚ ਕੀ ਕਾਰਗੁਜ਼ਾਰੀ ਕਰਕੇ ਆਇਆ ਹੈ ? ਜਲੰਧਰ ਦੀ ਐਮਪੀ ਚੋਣ ਇਸਦੀ ਤਾਜਾ ਉਦਾਹਰਣ ਹੈ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਲੋਕਾਂ ਨੂੰ ਭਾਰੀ ਵੋਟਾਂ ਨਾਲ ਜਿਤਾ ਦਿੱਤਾ ਪਰ ਕੀ ਜੇਕਰ ਰਿੰਕੂ ਕਾਂਗਰਸ ਵਿੱਚ ਹੀ ਰਹਿੰਦੇ ਤਾਂ ਉਹਨਾਂ ਦੀ ਜਿੱਤ ਹੋ ਸਕਦੀ ਸੀ ? ਸ਼ਾਇਦ ਨਹੀਂ। ਸੋ ਇਹੀ ਰਣਨੀਤੀ ਨੂੰ ਲੋਕਾਂ ਨੂੰ ਸਮਝਣਾ ਪਵੇਗਾ ਕਿ ਉਹ ਸਿਰਫ ਪਾਰਟੀ ਨਹੀਂ ਸਗੋਂ ਉਮੀਦਵਾਰ ਨੂੰ ਵੀ ਕਸੌਟੀ ਦੇ ਉੱਤੇ ਪਰਖਣ ਜਿਹੜਾ ਉਮੀਦਵਾਰ ਕਸੌਟੀ ਤੇ ਖਰਾ ਨਹੀਂ ਉਤਰਦਾ ਉਸਨੂੰ ਸਿਰਫ ਪਾਰਟੀ ਦੇ ਆਧਾਰ ਤੇ ਵੋਟ ਨਾ ਦਿੱਤੀ ਜਾਵੇ ਤਾਂ ਹੀ ਇੱਕ ਸਹੀ ਉਮੀਦਵਾਰ ਨੂੰ ਚੁਣਿਆ ਜਾ ਸਕਦਾ ਹੈ।

RELATED ARTICLES

Most Popular

Recent Comments