HomePunjabi Newsਜੰਮੂ ਕਸ਼ਮੀਰ ਦੇ ਕਠੂਆ ’ਚ ਮੁਕਾਬਲੇ ਦੌਰਾਨ ਤਿੰਨ ਜਵਾਨ ਸ਼ਹੀਦ

ਜੰਮੂ ਕਸ਼ਮੀਰ ਦੇ ਕਠੂਆ ’ਚ ਮੁਕਾਬਲੇ ਦੌਰਾਨ ਤਿੰਨ ਜਵਾਨ ਸ਼ਹੀਦ

ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਵੀ ਕੀਤਾ ਢੇਰ

ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਰਾਜਬਾਗ ਵਿਚ ਲੰਘੇ ਦਿਨ ਤੋਂ ਚੱਲ ਰਹੇ ਮੁਕਾਬਲੇ ਵਿਚ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਇਸ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸ਼ਹੀਦ ਹੋਏ ਤਿੰਨ ਜਵਾਨ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਸਿਪਾਹੀ ਸਨ। ਇਹ ਸਿਪਾਹੀ ਲੰਘੇ ਕੱਲ੍ਹ ਜ਼ਖਮੀ ਹੋ ਗਏ ਸਨ, ਅੱਜ ਇਲਾਜ ਦੌਰਾਨ ਉਨ੍ਹਾਂ ਦੀ ਜਾਨ ਚਲੇ ਗਈ। ਸ਼ਹੀਦ ਜਵਾਨਾਂ ਵਿਚ ਤਾਰਿਕ ਅਹਿਮਦ, ਜਸਵੰਤ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਲ ਹਨ। ਭਾਰਤੀ ਫੌਜ ਰਾਈਜ਼ਿੰਗ ਸਟਾਰ ਕੋਰਪਸ ਨੇ ਇਸ ਸੰਬੰਧੀ ਪੁਸ਼ਟੀ ਵੀ ਕੀਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਰਾਜਬਾਗ ਦੇ ਘਾਟੀ ਜੁਥਾਨਾ ਇਲਾਕੇ ਦੇ ਪਿੰਡ ਜਖੋਲੇ ਵਿਚ ਸੁਰੱਖਿਆ ਬਲਾਂ ਨੂੰ ਕਰੀਬ 9 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਨ ਲਈ ਸਾਂਝਾ ਅਪਰੇਸ਼ਨ ਸ਼ੁਰੂੁ ਕੀਤਾ ਸੀ। 

RELATED ARTICLES

Most Popular

Recent Comments