HomePunjabi NewsLiberal Breakingਪੰਜਾਬ ਸਰਕਾਰ ਵੱਲੋਂ ਆਪ ਦਾ ਦੁਆਰ ਸਕੀਮ ਰਾਹੀਂ ਲੋਕਾਂ ਨੂੰ ਦਿੱਤੀ ਇਹ...

ਪੰਜਾਬ ਸਰਕਾਰ ਵੱਲੋਂ ਆਪ ਦਾ ਦੁਆਰ ਸਕੀਮ ਰਾਹੀਂ ਲੋਕਾਂ ਨੂੰ ਦਿੱਤੀ ਇਹ ਸਹੂਲਤ

ਪੰਜਾਬ ਸਰਕਾਰ ਵੱਲੋਂ ‘ਆਪਣੀ ਸਰਕਾਰ, ਆਪ ਦਾ ਦੁਆਰ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡਾਂ/ਸ਼ਹਿਰਾਂ ਵਿੱਚ ਚਲਾਏ ਜਾ ਰਹੇ ਵਿਸ਼ੇਸ਼ ਕੈਂਪ ਲੋਕਾਂ ਲਈ ਕਾਫੀ ਸਹਾਈ ਸਿੱਧ ਹੋ ਰਹੇ ਹਨ। ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਦੂਰ-ਦੁਰਾਡੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਪਹੁੰਚਾ ਰਹੇ ਹਨ।

ਸੋਮਵਾਰ ਨੂੰ ਜ਼ਿਲ੍ਹੇ ਦੀਆਂ 6 ਸਬ-ਡਿਵੀਜ਼ਨਾਂ ਵਿੱਚ 31 ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ ਜਲੰਧਰ-1, ਜਲੰਧਰ-2 ਅਤੇ ਨਕੋਦਰ ਸਬ-ਡਵੀਜ਼ਨ ਵਿੱਚ 4-4, ਆਦਮਪੁਰ ਵਿੱਚ 5, ਸ਼ਾਹਕੋਟ ਵਿੱਚ 6 ਅਤੇ ਫਿਲੌਰ ਉਪ ਮੰਡਲ ਵਿੱਚ 8 ਕੈਂਪ ਸ਼ਾਮਲ ਹਨ। . ਇਨ੍ਹਾਂ ਕੈਂਪਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਰਕਾਰੀ ਸੇਵਾਵਾਂ ਦਾ ਲਾਭ ਲਿਆ।

RELATED ARTICLES

Most Popular

Recent Comments