HomePunjabi NewsLiberal Breakingਪੰਜਾਬ ਦੇ 3 ਜ਼ਿਲਿਆਂ ਪਠਾਨਕੋਟ, ਰੂਪਨਗਰ ਅਤੇ ਮੋਹਾਲੀ 'ਚ ਅੱਜ ਹਲਕੀ ਬਾਰਿਸ਼...

ਪੰਜਾਬ ਦੇ 3 ਜ਼ਿਲਿਆਂ ਪਠਾਨਕੋਟ, ਰੂਪਨਗਰ ਅਤੇ ਮੋਹਾਲੀ ‘ਚ ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ

ਚੰਡੀਗੜ੍ਹ ਸਮੇਤ ਪੰਜਾਬ ਦੇ 3 ਜ਼ਿਲਿਆਂ ਪਠਾਨਕੋਟ, ਰੂਪਨਗਰ ਅਤੇ ਮੋਹਾਲੀ ‘ਚ ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬਾਕੀ ਸਾਰੇ ਜ਼ਿਲ੍ਹੇ ਅੱਜ ਪੂਰੀ ਤਰ੍ਹਾਂ ਸੁੱਕੇ ਰਹਿਣਗੇ। ਮੌਸਮ ਵਿਗਿਆਨ ਕੇਂਦਰ (IMD) ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਜ਼ਿਆਦਾਤਰ ਹਿੱਸਾ ਖੁਸ਼ਕ ਰਹਿਣ ਵਾਲਾ ਹੈ। ਪਰ ਤਾਪਮਾਨ ‘ਚ ਜ਼ਿਆਦਾ ਫਰਕ ਨਹੀਂ ਹੋਵੇਗਾ। ਇਸ ਮਹੀਨੇ ਦੇ ਅੰਤ ਤੱਕ ਪੰਜਾਬ ਅਤੇ ਚੰਡੀਗੜ੍ਹ ਤੋਂ ਮਾਨਸੂਨ ਪੂਰੀ ਤਰ੍ਹਾਂ ਹਟ ਜਾਵੇਗਾ। ਪੰਜਾਬ ਦੇ ਸਿਰਫ਼ 7 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਬਾਰਿਸ਼ ਹੋਈ ਹੈ।

RELATED ARTICLES

Most Popular

Recent Comments