HomePunjabi Newsਭਾਰਤੀ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦੇ ਨਿਯਮਾਂ ’ਚ ਹੋਇਆ ਬਦਲਾਅ

ਭਾਰਤੀ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦੇ ਨਿਯਮਾਂ ’ਚ ਹੋਇਆ ਬਦਲਾਅ

ਸੰਸਦ ਮੈਂਬਰ ਸਹੁੰ ਚੁੱਕਣ ਤੋਂ ਬਾਅਦ ਹੁਣ ਨਾਅਰੇ ਨਹੀਂ ਲਗਾ ਸਕਣਗੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵਲੋਂ ਲੋਕ ਸਭਾ ਵਿਚ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦੇ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮ ਦੇ ਮੁਤਾਬਕ, ਹੁਣ ਸੰਸਦ ਮੈਂਬਰਾਂ ਨੂੰ ਸਹੁੰ ਚੁੱਕਣ ਤੋਂ ਬਾਅਦ ਕੋਈ ਵੀ ਨਾਅਰਾ ਲਗਾਉਣ ਦੀ ਇਜ਼ਾਜਤ ਨਹੀਂ ਹੋਵੇਗੀ। ਓਮ ਬਿਰਲਾ ਨੇ ਨਿਯਮਾਂ ’ਚ ਇਕ ਨਵਾਂ ਕਲਾਜ ਜੋੜਿਆ ਹੈ। ਇਸਦੇ ਮੁਤਾਬਕ ਹੁਣ ਸੰਸਦ ਮੈਂਬਰ ਸਿਰਫ ਸਹੁੰ ਚੁੱਕਣਗੇ ਅਤੇ ਸਹੁੰ ਪੱਤਰ ’ਤੇ ਦਸਤਖਤ ਕਰਨਗੇ। ਇਸ ਦੌਰਾਨ ਕਿਸੇ ਵੀ ਹੋਰ ਸ਼ਬਦ ਜਾਂ ਕਿਸੇ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕਰ ਸਕਣਗੇ।

ਧਿਆਨ ਰਹੇ ਕਿ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਦੂਜੇ ਦਿਨ ਸੰਸਦ ਮੈਂਬਰਾਂ ਵਲੋਂ ਸਹੁੰ ਚੁੱਕਣ ਦੌਰਾਨ ਸੰਸਦ ਮੈਂਬਰ ਅਸਰੂਦੀਨ ਓਬੈਸੀ ਨੇ ‘ਜੈ ਫਲਸਤੀਨ’ ਦਾ ਨਾਅਰਾ ਲਗਾਇਆ ਸੀ। ਇਸ ’ਤੇ ਕੁਝ ਸੰਸਦ ਮੈਂਬਰਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਸੀ। ਓਬੈਸੀ ਤੋਂ ਇਲਾਵਾ ਹੋਰ ਵੀ ਕਈ ਸੰਸਦ ਮੈਂਬਰਾਂ ਨੇ ਵੱਖ-ਵੱਖ ਨਾਅਰੇ ਲਗਾਏ ਸਨ। ਇਨ੍ਹਾਂ ਨਾਅਰਿਆਂ ਨੂੰ ਲੈ ਕੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਆਰੋਪ ਲਗਾਇਆ ਸੀ ਕਿ ਸੰਸਦ ਮੈਂਬਰ ਸਹੁੰ ਚੁੱਕਣ ਦੇ ਜ਼ਰੀਏ ਆਪਣਾ-ਆਪਣਾ ਰਾਜਨੀਤਕ ਸੰਦੇਸ਼ ਭੇਜ ਰਹੇ ਹਨ। 

RELATED ARTICLES

Most Popular

Recent Comments