HomePunjabi Newsਪੰਜਾਬ ਭਾਜਪਾ ਦੀ ਮੀਟਿੰਗ ’ਚ ਨਹੀਂ ਪਹੁੰਚੇ ਸੁਨੀਲ ਜਾਖੜ

ਪੰਜਾਬ ਭਾਜਪਾ ਦੀ ਮੀਟਿੰਗ ’ਚ ਨਹੀਂ ਪਹੁੰਚੇ ਸੁਨੀਲ ਜਾਖੜ

ਜਾਖੜ ਦੋ-ਚਾਰ ਦਿਨਾਂ ਵਿਚ ਪਾਰਟੀ ਦੀਆਂ ਗਤੀਵਿਧੀਆਂ ’ਚ ਹੋਣਗੇ ਸ਼ਾਮਲ : ਵਿਜੇ ਰੂੁਪਾਨੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੀ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਵਿਚ ਮੀਟਿੰਗ ਹੋਈ ਹੈ। ਪਰ ਇਸ ਮੀਟਿੰਗ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨਹੀਂ ਪਹੁੰਚੇ ਹਨ। ਇਸ ਨੂੰ ਲੈ ਕੇ ਇਕ ਵਾਰ ਫਿਰ ਭਾਜਪਾ ’ਚੋਂ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।

ਇਸ ਮਾਮਲੇ ਵਿਚ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਨੇ ਕਿਹਾ ਕਿ ਜਾਖੜ ਆਪਣੇ ਨਿੱਜੀ ਕੰਮਾਂ ਕਰਕੇ ਦਿੱਲੀ ਵਿਚ ਹਨ ਅਤੇ ਉਹ ਦੋ-ਚਾਰ ਦਿਨਾਂ ਵਿਚ ਪਾਰਟੀ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋ ਜਾਣਗੇ। ਰੂਪਾਨੀ ਨੇ ਕਿਹਾ ਕਿ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਦੀ ਅਗਵਾਈ ਵਿਚ ਹੀ ਸੂਬੇ ’ਚ ਪਾਰਟੀ ਅੱਗੇ ਵਧ ਰਹੀ ਹੈ। ਵਿਜੇ ਰੂਪਾਨੀ ਨੇ ਜਾਖੜ ਦੇ ਅਸਤੀਫੇ ਦੀਆਂ ਗੱਲਾਂ ਨੂੰ ਅਫਵਾਹ ਦੱਸਿਆ ਹੈ।   

RELATED ARTICLES

Most Popular

Recent Comments