HomePunjabi Newsਹਿਮਾਚਲ ਤੇ ਉਤਰਾਖੰਡ ’ਚ ਬਰਫਬਾਰੀ

ਹਿਮਾਚਲ ਤੇ ਉਤਰਾਖੰਡ ’ਚ ਬਰਫਬਾਰੀ

ਸ਼ਿਮਲਾ ’ਚ ਸੜਕਾਂ ’ਤੇ ਜੰਮੀ 3-3 ਇੰਚ ਬਰਫ

ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਦੇ 3 ਸੂਬਿਆਂ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਵਿਚ ਬਰਫਬਾਰੀ ਦਾ ਦੌਰ ਜਾਰੀ ਹੈ। ਬਰਫਬਾਰੀ ਦੇ ਚੱਲਦਿਆਂ ਹਿਮਾਚਲ ਵਿਚ ਦੋ ਨੈਸ਼ਨਲ ਹਾਈਵੇ ਸਣੇ 30 ਸੜਕਾਂ ਬੰਦ ਹੋ ਗਈਆਂ ਹਨ। ਸ਼ਿਮਲਾ ’ਚ ਸੀਜਨ ਦੀ ਦੂਜੀ ਬਰਫਬਾਰੀ ਹੋਈ ਹੈ, ਜਿਸ ਨਾਲ ਸੜਕਾਂ ’ਤੇ 3-3 ਇੰਚ ਬਰਫ ਦੀ ਪਰਤ ਜੰਮ ਗਈ। ਇਸ ਕਰਕੇ ਕਈ ਗੱਡੀਆਂ ਬਰਫ ਵਿਚ ਫਸ ਗਈਆਂ ਅਤੇ ਪੁਲਿਸ ਨੇ ਗੱਡੀਆਂ ਨੂੰ ਬਰਫ ਵਿਚੋਂ ਕੱਢਣ ਲਈ ਰੈਸਕਿਊ ਅਪਰੇਸ਼ਨ ਵੀ ਚਲਾਇਆ।

ਉਤਰਾਖੰਡ ਵਿਚ ਵੀ ਤਾਜ਼ਾ ਬਰਫਬਾਰੀ ਹੋਈ ਹੈ, ਜਿਸ ਨਾਲ ਪੂਰੇ ਇਲਾਕੇ ਵਿਚ ਠੰਡ ਵਧ ਗਈ ਹੈ। ਇਸਦੇ ਚੱਲਦਿਆਂ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਹਲਕਾ ਮੀਂਹ ਵੀ ਪਿਆ ਹੈ।

RELATED ARTICLES

Most Popular

Recent Comments