HomePunjabi Newsਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ ਸਟੂਡੀਓ ਨੂੰ ਭੇਜਿਆ ਨੋਟਿਸ

ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ ਸਟੂਡੀਓ ਨੂੰ ਭੇਜਿਆ ਨੋਟਿਸ

ਵਿਵਾਦਤ ਦਿ੍ਸ਼ਾਂ ਦੇ ਨਾਲ ਫ਼ਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਕਰਨ ਦਾ ਲਗਾਇਆ ਆਰੋਪ

ਅੰਮਿ੍ਰਤਸਰ/ਬਿਊਰੋ ਨਿਊਜ਼ : ਬਾਲੀਵੁੱਡ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ਿੰਗ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਲਿਆ ਰਿਹਾ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਵਾਦਤ ਦਿ੍ਰਸ਼ਾਂ ਦੇ ਨਾਲ ਫ਼ਿਲਮ ‘ਐਮਰਜੈਂਸ’ ਦੀ ਟ੍ਰੇਲਰ ਰਿਲੀਜ਼ ਕਰਨ ਦਾ ਆਰੋਪ ਲਗਾਉਂਦੇ ਹੋਏ ਜੀ ਸਟੂਡੀਓ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ।

ਇਸ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਨੇ ਬ੍ਰਾਡਕਾਸਟ ਮੰਤਰਾਲੇ ਅਤੇ ਸੈਂਬਰ ਬੋਰਡ ਨੂੰ ਵੀ ਚਿੱਠੀ ਲਿਖ ਕੇ ਸਕ੍ਰਿਪਟ ਦੀ ਜਾਂਚ ਕੀਤੇ ਜਾਣ ਕਰਨ ਦੀ ਮੰਗ ਕੀਤੀ ਹੈ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਹ ਫ਼ਿਲਮ ਵਿਵਾਦਾਂ ਨਾਲ ਭਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੀ ਮੁੱਖ ਅਦਾਕਾਰ ਕੰਗਣਾ ਰਣੌਤ ਹੈ ਜੋ ਸ਼ੁਰੂ ਤੋਂ ਹੀ ਪੰਜਾਬ, ਸਿੱਖ ਅਤ ਕਿਸਾਨਾਂ ਦੇ ਲਈ ਵਿਵਾਦਤ ਬਿਆਨ ਦਿੰਦੀ ਆਈ ਹੈ।

RELATED ARTICLES

Most Popular

Recent Comments