Sunday, April 21, 2024
HomePunjabi NewsPM ਨਰਿੰਦਰ ਮੋਦੀ ਚੋਣ ਪ੍ਰਚਾਰ ਲਈ ਚੰਡੀਗੜ੍ਹ ਵੀ ਪਹੁੰਚਣਗੇ

PM ਨਰਿੰਦਰ ਮੋਦੀ ਚੋਣ ਪ੍ਰਚਾਰ ਲਈ ਚੰਡੀਗੜ੍ਹ ਵੀ ਪਹੁੰਚਣਗੇ

ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਆਗੂ ਰਹਿਣਗੇ ਹਾਜ਼ਰ

ਚੰਡੀਗੜ੍ਹ/ਬਿਊਰੋ ਨਿਊਜ਼   : ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤ ਵਿਚ ਚੋਣ ਪ੍ਰਚਾਰ ਵੀ ਸਿਖਰਾਂ ਵੱਲ ਨੂੰ ਵਧਦਾ ਜਾ ਰਿਹਾ ਹੈ। ਇਸਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਦੇ ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਵੀ ਪਹੁੰਚ ਰਹੇ ਹਨ ਅਤੇ ਉਹ ਸੈਕਟਰ 34 ਦੀ ਗਰਾਊਂਡ ਵਿਚ ਰੈਲੀ ਨੂੰ ਸੰਬੋਧਨ ਕਰਨਗੇ। ਅਜੇ ਤੱਕ ਇਸ ਰੈਲੀ ਲਈ ਕੋਈ ਸਮਾਂ ਤੈਅ ਨਹੀਂ ਕੀਤਾ ਗਿਆ ਹੈ।

ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ 15 ਅਪ੍ਰੈਲ ਤੱਕ ਇਸ ਸਬੰਧੀ ਸ਼ਡਿਊਲ ਫਿਕਸ ਕਰ ਲਿਆ ਜਾਵੇਗਾ। ਪ੍ਰਧਾਨ ਮੰਤਰੀ ਦਫਤਰ ਦੀ ਸੁਰੱਖਿਆ ਟੀਮ ਨੇ ਵੀ ਰੈਲੀ ਵਾਲੀ ਗਰਾਊਂਡ ਦਾ ਦੌਰਾ ਕੀਤਾ ਹੈ। ਚੰਡੀਗੜ੍ਹ ਦੀਆਂ ਹੱਦਾਂ ਹਰਿਆਣਾ, ਹਿਮਾਚਲ ਅਤੇ ਪੰਜਾਬ ਨਾਲ ਲੱਗਦੀਆਂ ਹਨ। ਅਜਿਹੇ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਇਸ ਰੈਲੀ ਵਿਚ ਤਿੰਨਾਂ ਸੂਬਿਆਂ ਦੇ ਆਗੂ ਵੀ ਹਾਜ਼ਰ ਰਹਿਣਗੇ।  

RELATED ARTICLES

Most Popular

Recent Comments